ਭਾਰਤੀ ਖਿਡਾਰੀ ਇਰਫਾਨ ਕੇ.ਟੀ. ਨੇ ਟੋਕਿਓ ਓਲੰਪਿਕ 2020 ਲਈ ਕੀਤਾ ਕੁਆਲੀਫਾਈ

ਭਾਰਤੀ ਖਿਡਾਰੀ ਇਰਫਾਨ ਕੇ.ਟੀ ਨੇ ਅਗਲੇ ਸਾਲ ਹੋਣ ਵਾਲੀਆਂ ਟੋਕਿਓ ਓਲੰਪਿਕ ਲਈ ਬੀਤੇ ਦਿਨ ਕੁਆਲੀਫਾਈ ਕਰ ਲਿਆ ਹੈ। ਜਾਪਾਨ ‘ਚ ਨੋਮੀ ਵਿਖੇ ਏਸ਼ੀਆਈ ਪੈਦਲ ਦੌੜ ਚੈਂਪੀਅਨਸ਼ਿਪ ‘ਚ ਚੌਥਾ ਸਤਾਨ ਹਾਸਿਲ ਕਰਕੇ ਇਹ ਤਰੱਕੀ ਪ੍ਰਾਪਤ ਕੀਤੀ। ਉਸ ਨੇ 20 ਕਿ.ਮੀ. ਦੌੜ 1 ਘੰਟਾ 20 ਮਿੰਟ ਅਤੇ 57 ਸੈਕਿੰਡ ‘ਚ ਮੁਕੰਮਲ ਕੀਤੀ।
ਇਸ ਤਰੱਕੀ ਨਾਲ ਇਰਫਾਨ ਨੇ ਸਤੰਬਰ ਮਹੀਨੇ ਦੋਹਾ ਵਿਖੇ ਹੋਣ ਵਾਲੀ ਅਗਾਮੀ ਅੰਤਰਰਾਸ਼ਟਰੀ ਐਸੋਸੀਏਸ਼ਨ ਆਫ਼ ਅਥਲੈਟਿਕਸ ਸੰਘ ਵਿਸ਼ਵ ਚੈਂਪੀਅਨਸ਼ਿਪ ‘ਚ ਵੀ ਥਾਂ ਬਣਾ ਲਈ ਹੈ।
ਇਰਫਾਨ ਤੋਂ ਇਲਾਵਾ ਦੇਵਿੰਦਰ ਅਤੇ ਗਣਪਤੀ ਨੇ ਵੀ ਵਿਸ਼ਵ ਚੈਂਪੀਅਮਸ਼ਿਪ ‘ਚ ਦਾਖਲਾ ਕਰ ਲਿਆ ਹੈ।