ਮਾਲੀ ‘ਚ ਫੌਜੀ ਕੈਂਪ ‘ਤੇ ਹੋਏ ਇੱਕ ਅੱਤਵਾਦੀ ਹਮਲੇ ‘ਚ ਘੱਟੋ-ਘੱਟ 21 ਸੈਨਿਕ ਸ਼ਹੀਦ

ਪੱਛਮੀ ਅਫ਼ਰੀਕਾ ਦੇ ਕੇਂਦਰੀ ਹਿੱਸੇ ‘ਚ ਪੈਂਦੇ ਮੁਲਕ ਮਾਲੀ ‘ਚ ਇੱਕ ਫੌਜੀ ਕੈਂਪ ‘ਤੇ ਕੁੱਝ ਸ਼ੱਕੀ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ , ਜਿਸ ‘ਚ ਘੱਟੋ-ਘੱਟ 21 ਜਵਾਨ ਸ਼ਹੀਦ ਹੋ ਗਏ।
ਸਥਾਨਕ ਮੀਡੀਆ ਨੇ ਦੱਸਿਆ ਕਿ ਹਮਲਾਵਰਾਂ ਨੇ ਸਵੇਰ ਦੇ ਸਮੇਂ ਮਪਪਤੀ ਖੇਤਰ ‘ਚ ਫੌਜੀ ਕੈਂਪ ‘ਤੇ ਅਚਨਚੇਤ ਹਮਲਾ ਕੀਤਾ ਅਤੇ ਕਈ ਸੈਨਿਕ ਇਸ ਹਮਲੇ ਦਾ ਸ਼ਿਕਾਰ ਹੋ ਗਏ।
ਦੱਸਣਯੋਗ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਅਲ-ਕਾਇਦਾ ਨਾਲ ਜੁੜੇ ਅੱਤਵਾਦੀਆਂ ਵੱਲੋਂ ਇਸ ਖੇਤਰ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ।