ਰਿਜ਼ਰਵ ਬੈਂਕ ਗਵਰਨਰ 26 ਮਾਰਚ ਨੂੰ ਵਪਾਰਕ ਸੰਸਥਾਵਾਂ ਨਾਲ ਕਰਨਗੇ ਪੂਰਵ ਨੀਤੀ ਬੈਠਕ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤਾ ਦਾਸ 26 ਮਾਰਚ ਨੂੰ ਵਪਾਰਕ ਸੰਸਥਾਵਾਂ ਅਤੇ ਵਿਆਜ ਦਰਾਂ ‘ਤੇ ਕ੍ਰੈਡਿਟ ਰੇਟਿੰਗ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਇੱਕ ਇੱਕ ਬੈਠਕ ਕਰਨਗੇ ਅਤੇ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ ਚਰਚਾ ਕੀਤੀ ਜਾਵੇਗੀ।
ਇਹ ਬੈਠਕ ਅਗਾਮੀ ਵਿੱਤੀ ਵਰੇ੍ਹ ਦੀ ਪਹਿਲੀ ਐਮ.ਪੀ.ਸੀ. ਬੈਠਕ ਜੋ ਕਿ 4 ਅਪ੍ਰੈਲ ਨੂੰ ਆਯੋਜਿਤ ਹੋਣੀ ਹੈ ਉਸ ਤੋਂ ਪਹਿਲਾਂ ਕੀਤੀ ਜਾ ਰਹੀ ਹੈ।
ਸੂਤਰਾਂ ਨੇ ਦੱਸਿਆ ਹੈ ਕਿ ਇਸ ਬੈਠਕ ਦਾ ਉਦੇਸ਼ ਨੀਤੀ ਤੈਅ ਕਰਨ ਤੋਂ ਪਹਿਲਾਂ ਉਸ ਦੇ ਸਾਰੇ ਪਹਿਲੂਆਂ ਨੂੰ ਚੰਗੀ ਤਰ੍ਹਾਂ ਨਾਲ ਵਿਚਾਰਨਾ ਹੈ।
ਗਵਰਨਰ ਦਾਸ ਆਲ ਇੰਡੀਆ ਬੈਂਕ ਦੀ ਡਿਪਾਜ਼ਟਰ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨਾਲ ਵੀ ਮੁਲਾਕਾਤ ਕਰਨਗੇ।