ਜੀ.ਐਸ.ਟੀ. ਕੌਂਸਲ ਦੀ ਅੱਜ ਹੋਵੇਗੀ ਬੈਠਕ

ਵਸਤਾਂ ਅਤੇ ਸੇਵਾਵਾਂ ਟੈਕਸ, ਜੀ.ਐਸ.ਟੀ. ਕੌਂਸਲ ਅੱਜ ਨਵੀਂ ਦਿੱਲੀ ਵਿਖੇ ਬੈਠਕ ਕਰੇਗੀ। ਕੌਂਸਲ ਦੀ ਇਹ 34ਵੀਂ ਮਿਲਣੀ ਹੈ ਜਿਸ ਦੀ ਪ੍ਰਧਾਨਗੀ ਵਿੱਤ ਮੰਤਰੀ ਅਰੁਣ ਜੇਤਲੀ ਵੀਡੀਓ ਕਾਨਫਰੰਸਿੰਗ ਰਾਹੀਂ ਕਰਨਗੇ।
ਕੌਂਸਲ ਵੱਲੋਂ ਰੀਆ ਅਸਟੇਟ ਸੈਕਟਰ ਲਈ ਘੱਟ ਜੀ.ਐਸ.ਟੀ. ਦਰਾਂ ਨੂੰ ਲਾਗੂ ਕਰਨ ਸਮੇਤ ਹੋਰ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਜਾਣ ਦੀ ਸੰਭਾਵਨਾ ਹੈ।