ਨੀਦਰਲੈਂਡ: ਟ੍ਰਾਮ ਗੋਲੀਬਾਰੀ ‘ਚ 3 ਦੀ ਮੌਤ, 9 ਜ਼ਖਮੀ, ਪੁਲਿਸ ਵੱਲੋਂ ਹਮਲਾਵਰ ਗ੍ਰਿਫ਼ਤਾਰ

ਨੀਦਰਲੈਂਡ ‘ਚ ਉਤਰੇਕਟ ਦੇ ਡੱਚ ਸ਼ਹਿਰ ‘ਚ ਟ੍ਰਾਮ ਗੋਲੀਬਾਰੀ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਲੋਕ ਜ਼ਖਮੀ ਹੋ ਗਏ ਹਨ। ਹਮਲੇ ਤੋਂ ਕੁੱਝ ਸਮਾਂ ਬਾਅਦ ਹੀ ਪੁਲਿਸ ਵੱਲੋਂ ਸ਼ੱਕੀ ਹਮਲਾਵਰ ਨੂੰ ਹਿਰਾਸਤ ‘ਚ ਲੈ ਲਿਆ ਗਿਆ।
ਡੱਚ ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕੀ ਬੰਦੂਕਧਾਰੀ ਦੀ ਪਛਾਣ ਤੁਰਕੀਵਾਸੀ  ਗੋਕਮੇਨ ਤਾਨਿਸ ਵੱਜੋਂ ਹੋਈ ਹੈ। ਡੱਚ ਕੌਮੀ ਅੱਤਵਾਦ ਵਿਰੁੱਧ ਸੇਵਾਵਾਂ ਦੇ ਮੁੱਖੀ ਪੀਟਰ ਜਾਪ ਅਲਬਰਸਬਰਗ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਤਰੇਕਟ ‘ਚ ਖ਼ਤਰੇ ਦੇ ਪੱਧਰ ‘ਚ ਕਮੀ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਉਂਕਿ ਸ਼ੱਕੀ ਹਮਲਾਵਰ ਪੁਲਿਸ ਦੀ ਹਿਰਾਸਤ ‘ਚ ਹੈ।
ਸ਼ਹਿਰ ਦੇ ਮੇਅਰ ਨੇ ਇਸ ਹਮਲੇ ਪਿੱਛੇ ਅੱਤਵਾਦੀ ਹੱਥ ਹੋਣ ਦੀ ਸੰਭਾਵਨਾ ਦੱਸੀ ਹੈ।ਇਸ ਲਈ ਸ਼ਹਿਰ ‘ਚ ਸੁੱਰਖਿਆ ਚੌਕਸੀ ਵਧਾ ਦਿੱਤੀ ਗਈ ਹੈ ਤਾਂ ਜੋ ਕਿਸੇ ਹੋਰ ਅਣਸੁਖਾਂਵੀ ਘਟਨਾ ਤੋਂ ਬਚਿਆ ਜਾ ਸਕੇ