ਐਸ.ਏ.ਏ.ਐਫ. ਚੈਂਪੀਅਨਸ਼ਿਪ: ਭਾਰਤ ਅਤੇ ਬੰਗਲਾਦੇਸ਼ , ਨੇਪਾਲ ਅਤੇ ਸ੍ਰੀਲੰਕਾ ਦਰਮਿਆਨ ਹੋਣਗੇ ਸੈਮੀਫਾਈਨਲ ਮੁਕਾਬਲੇ

ਨੇਪਾਲ ਵਿਖੇ ਜਾਰੀ 5ਵੇਂ ਦੱਖਣੀ ਏਸ਼ੀਆਈ ਫੁੱਟਬਾਲ ਸੰਘ, ਐਸ.ਏ.ਏ.ਐਫ. ਮਹਿਲਾ ਚੈਂਪੀਅਨਸ਼ਿਪ ‘ਚ ਅੱਜ ਭਾਰਤ ਅਤੇ ਬੰਗਲਾਦੇਸ਼ , ਨੇਪਾਲ ਅਤੇ ਸ੍ਰੀਲੰਕਾ ਸੈਮੀਫਾਈਨਲ ਮੁਕਾਬਲੇ ਖੇਡਣਗੇ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 2:45 ‘ਤੇ ਸ਼ੁਰੂ ਹੋਵੇਗਾ।
ਦੱਸਣਯੋਗ ਹੈ ਕਿ ਮਾਲਦੀਵ ਨੂੰ 6-0 ਅਤੇ ਸ੍ਰੀਲੰਕਾ ਨੂੰ 5-0 ਨਾਲ ਮਾਤ ਦੇ ਕੇ ਭਾਰਤੀ ਟੀਮ ਆਪਣੇ ਗਰੁੱਪ ‘ਚ ਸਿਖਰ ‘ਤੇ ਹੈ।
ਮੇਜ਼ਬਾਨ ਨੇਪਾਲ ਅਤੇ ਸ੍ਰੀਲੰਕਾ ਵਿਚਾਲੇ ਸੈਮੀਫਾਈਨਲ ਮੁਕਾਬਲਾ ਸਵੇਰੇ 10:45 ‘ਤੇ ਸ਼ੁਰੂ ਹੋਵੇਗਾ।
ਫਾਈਨਲ ਮੁਕਾਬਲਾ ਸ਼ੁੱਕਰਵਾਰ ਜਾਨਿ ਕਿ 22 ਮਾਰਚ ਨੂੰ ਖੇਡਿਆ ਜਾਵੇਗਾ।