ਪੂਰਬੀ ਸੀਰੀਆ ‘ਚ ਆਈ.ਐਸ. ਦੇ ਕੈਂਪ ‘ਤੇ ਅਮਰੀਕੀ ਹਿਮਾਇਤ ਪ੍ਰਾਪਤ ਸੁਰੱਖਿਆ ਬਲਾਂ ਨੇ ਕੀਤਾ ਕਬਜਾ

ਇਸਲਾਮਿਕ ਸਮੂਹ ਨਾਲ ਜੰਗ ‘ਚ ਰੁਝੀਆਂ ਅਮਰੀਕੀ ਸਮਰਥਨ ਪ੍ਰਾਪਤ ਸੀਰੀਆ ਫੌਜਾਂ ਨੇ ਬੀਤੇ ਦਿਨ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਪੂਰਬੀ ਸੀਰੀਆ ਦੇ ਇੱਕ ਪਿੰਡ ‘ਚ ਆਈ.ਐਸ. ਦੇ ਕੈਂਪ ‘ਤੇ ਕਬਜ਼ਾ ਕਰ ਲਿਆ ਹੈ।
ਸੁਰੱਖਿਆ ਬਲਾਂ ਨੂੰ ਬਾਗੌਜ਼ ਪਿੰਡ ‘ਚ ਮਿਲੀ ਇਹ ਤਰੱਕੀ ਅਸਲ ‘ਚ ਪੂਰੀ ਤਰ੍ਹਾਂ ਨਾਲ ਜਿੱਤ ਨਹੀਂ ਹੈ।ਕੁਰਦੀਸ਼ ਅਗਵਾਈ ਵਾਲੀ ਫੌਜ, ਜੋ ਕਿ ਸੀਰੀਆਈ ਡੈਮੋਕਰੇਟਿਕ ਫੌਜ ਵੱਜੋਂ ਜਾਣੀ ਜਾਂਦੀ ਹੈ ਦੇ ਬੁਲਾਰੇ ਮੁਸਤਫਾ ਬਾਲੀ ਨੇ ਦੱਸਿਆ ਕਿ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ‘ਚ ਮੁਠਭੇੜ ਲਗਾਤਾਰ ਜਾਰੀ ਹੈ ।ਉਨ੍ਹਾਂ ਨੇ ਟਵੀਟ ਕਰਦਿਆਂ ਸਪਸ਼ੱਟ ਕੀਤਾ ਕਿ ਇਹ ਜਿੱਤ ਦਾ ਐਲਾਨ ਨਹੀਂ ਹੈ।
ਬੁਲਾਰੇ ਨੇ ਦੱਸਿਆ ਕਿ ਮੌਕੇ ਵਾਲੀ ਥਾਂ ਤੋਂ ਸੈਂਕੜੇ ਹੀ ਜ਼ਖਮੀ ਅਤੇ ਬਿਮਾਰ ਲੜਾਕੂਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ੳਤੇ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।