ਵਿਸ਼ਵ ਬੈਡਮਿੰਟਨ ਦਰਜਾਬੰਦੀ: ਲਕਸ਼ਿਆ ਅਤੇ ਰਿਆ ਸਿਖਰਲੇ 100 ਖਿਡਾਰੀਆਂ ‘ਚ

ਤਾਜ਼ਾ ਵਿਸ਼ਵ ਬੈਡਮਿੰਟਨ ਦਰਜਾਬੰਦੀ ‘ਚ ਭਾਰਤੀ ਨੌਜਵਾਨ ਬੈਡਮਿੰਟਨ ਖਿਡਾਰੀ ਲਕਸ਼ਿਆ ਸੇਨ ਅਤੇ ਰਿਆ ਮੁਖਰਜੀ ਨੇ ਪੁਰਸ਼ ਅਤੇ ਮਹਿਲਾ ਸਿੰਗਲ ਖਿਡਾਰੀਆਂ ਦੀ ਸੂਚੀ ‘ਚ ਸਿਖਰਲੇ 100 ਸਥਾਨਾਂ ‘ਚ ਪ੍ਰਵੇਸ਼ ਕੀਤਾ।
ਲਕਸ਼ਿਆ ਨੇ 28 ਸਥਾਨਾਂ ਦਾ ਛਾਲ ਮਾਰਦਿਆਂ 76ਵਾਂ ਸਥਾਨ ਹਾਸਿਲ ਕੀਤਾ ਜਦਕਿ ਰਿਆ ਨੇ 19 ਸਥਾਨਾਂ ਦੇ ਵਾਧੇ ਨਾਲ 94ਵਾਂ ਸਥਾਨ ਪ੍ਰਾਪਤ ਕੀਤਾ।ਪੀ.ਵੀ.ਸਿੰਧੂ ਅਤੇ ਸਾਇਨਾ ਨੇਹਵਾਲ ਨੇ ਕ੍ਰਮਵਾਰ 6ਵਾਂ ਅਤੇ 9ਵਾਂ ਸਥਾਨ ਬਰਕਰਾਰ ਰੱਖਿਆ ਹੈ।
ਇਸ ਤੋਂ ਇਲਾਵਾ ਬੀ.ਸਾਈ.ਪ੍ਰਨੀਤ 3 ਸਥਾਨਾ ਦੇ ਲਾਭ ਨਾਲ 19ਵੇਂ ਸਥਾਨ ‘ਤੇ ਕਾਬਿਜ ਹੋਇਆ ਹੈ ਜਦਕਿ ਕਿੰਦਬੀ ਸ੍ਰੀਕਾਂਤ ਨੇ ਆਪਣਾ ਸਤਵਾਂ ਸਥਾਨ ਬਰਕਰਾਰ ਰੱਖਿਆ ਹੈ। ਸਮੀਰ ਵਰਮਾ 14ਵੇਂ, ਐਚ.ਐਸ.ਪ੍ਰਣੋਯ 24ਵੇਂ, ਸੁਭੰਕਰ ਡੇਅ 43ਵੇਂ, ਪਾਰੂਪੱਲੀ ਕਸ਼ਯਪ 48ਵੇਂ, ਅਜੇ ਜੈਰਾਮ 52ਵੇਂ ਅਤੇ ਸੌਰਵ ਵਰਮਾ 53ਵੇਂ ਸਥਾਨ ‘ਤੇ ਹੈ।