ਕੌਮੀ ਪ੍ਰਸਾਰਕ ਦੀ ਵਿਲੱਖਣ ਪੇਸ਼ਕਸ਼ ਉਸ ਦੀ ‘ਖ਼ਬਰ’ ਹੈ: ਆਕਾਸ਼ਵਾਣੀ ਡੀ.ਜੀ.

ਆਲ ਇੰਡੀਆ ਰੇਡੀਓ ਦੇ ਡਾਇਰੇਕਟਰ ਜਨਰਲ ਐਫ.ਸ਼ਹਿਰਯਾਰ ਨੇ ਬੀਤੇ ਦਿਨ ਆਪਣੇ ਮੁਬੰਈ ਆਕਾਸ਼ਵਾਣੀ ਦੇ ਦੌਰੇ ਦੌਰਾਨ ਕਿਹਾ ਕਿ ਕੌਮੀ ਪ੍ਰਸਾਰਕ ਦੀ ਵਿਲੱਖਣ ਵਿਕਣ ਵਾਲਾ ਪ੍ਰੋਗਰਾਮ ਉਸ ਦੀਆਂ ‘ਖ਼ਬਰਾਂ’ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਲੋਕ ਆਕਾਸ਼ਵਾਣੀ ਵੱਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਖ਼ਬਰਾਂ ‘ਤੇ ਭਰੋਸਾ ਕਰਦੇ ਹਨ , ਕਿਉਂਕਿ ਆਕਾਸ਼ਵਾਣੀ ਘਟਨਾਵਾਂ ਨੂੰ ਤੋੜ ਮਰੋੜ ਕੇ ਪੇਸ਼ ਨਹੀਂ ਕਰਦਾ। ਉਨ੍ਹਾਂ ਅੱਗੇ ਕਿਹਾ ਕਿ ਚੋਣ, ਸ਼ਾਂਤੀ, ਜੰਗ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਆਫ਼ਤ ਦਾ ਸਮਾਂ ਕਿਉਂ ਨਾ ਹੋਵੇ ਆਕਾਸ਼ਵਾਣੀ ਨੇ ਹਮੇਸ਼ਾਂ ਸਹੀ ਖ਼ਬਰ ਨੂੰ ਪੇਸ਼ ਕੀਤਾ ਹੈ।
ਸ੍ਰੀ ਸ਼ਹਿਰਯਾਰ ਨੇ ਆਕਾਸ਼ਵਾਣੀ ਦੇ ਅਮਰੀ ਵਿਰਾਸਤ ‘ਤੇ ਮਾਣ ਕਰਦਿਆਂ ਕਿਹਾ ਕਿ ਦੇਸ਼ ‘ਚ ਕਈ ਯੂਨੀਵਰਸਿਟੀਆਂ ਵੱਲੋਂ ਆਪਣੇ ਵਿਿਦਆਰਥੀਆਂ ਨੂੰ ਆਕਾਸ਼ਵਾਣੀ ਨਿਊਜ਼ ਦੀ ਭਰੋਸੇਯੋਗਤਾ ਸਬੰਧੀ ਖੋਜ ਕਰਨ ਅਤੇ ਥੀਸਸ ਲਿਖਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।