ਕਜ਼ਾਕਿਸਤਾਨ ਨੇ ਦੇਸ਼ ਦੀ ਰਾਜਧਾਨੀ ਅਸਟਾਨਾ ਦਾ ਨਾਂ ਨੂਰਸੁਲਤਾਨ ਰੱਖਣ ਦਾ ਕੀਤਾ ਫੈਸਲਾ

ਕਜ਼ਾਕਿਸਤਾਨ ਦੀ ਸੰਸਦ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇੱਕ ਦਿਨ ਬਾਅਦ ਦੇਸ਼ ਦੀ ਰਾਜਧਾਨੀ ਅਸਟਾਨਾ ਨੂੰ ਲੰਬੇ ਸਮੇਂ ਤੱਕ ਰਹੇ ਸ਼ਾਸਕ ਨੂਰਸੁਲਤਾਨ ਨਜ਼ਰਬੇਯੇਵ ਦੇ ਸਨਮਾਨ ‘ਚ ਨੂਰਸੁਲਤਾਨ ਵਜੋਂ ਨਾਂ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।

ਰਾਜ ਦੀ ਮਾਲਕੀ ਵਾਲੀ ਕਾਜ਼ਿਨਫਾਰਮ ਨਿਊਜ਼ ਏਜੰਸੀ ਨੇ ਸੰਸਦੀ ਵੋਟਾਂ ਦੇ ਬਾਅਦ ਕਿਹਾ ਕਿ ਅਸਟਾਨਾ ਨੂੰ ਆਧਿਕਾਰਿਕ ਤੌਰ ‘ਤੇ ਨੂਰਸੁਲਤਾਨ ਦਾ ਨਾਂ ਦਿੱਤਾ ਗਿਆ ਹੈ। ਕਜ਼ਾਕਿਸਤਾਨ ਦੇ ਨਵੇਂ ਅੰਤਰਿਮ ਰਾਸ਼ਟਰਪਤੀ ਕੈਸੀਮ-ਜੋਮਾਰਟ ਟੋਕਾਯੇਵ ਨੇ ਰਾਜਧਾਨੀ ਦਾ ਨਾਂ ਬਦਲਣ ਦੀ ਪੇਸ਼ਕਸ਼ ਕੀਤੀ।

1997 ‘ਚ ਅਸਟਾਨਾ ਨੇ ਕਜ਼ਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਅਲਮਾਟੀ ਦੀ ਰਾਜਧਾਨੀ ਵਜੋਂ ਜਗ੍ਹਾਂ ਲੈ ਲਈ ਸੀ।