ਪਾਕਿਸਤਾਨ ਅਦਾਲਤ ਨੇ ਮਸ਼ਾਲ ਖਾਨ ਕਤਲ ਮਾਮਲੇ ‘ਚ 2 ਦੋਸ਼ੀਆਂ ਨੂੰ ਉਮਰ ਕੈਦ ਦੀ ਸੁਣਾਈ ਸਜ਼ਾ

ਪਾਕਿਸਤਾਨ ‘ਚ ਅੱਤਵਾਦ ਵਿਰੋਧੀ ਇੱਕ ਅਧਾਲਤ ਨੇ 2017 ‘ਚ ਭੀੜ੍ਹ ਵੱਲੋਂ ਕਤਲ ਕੀਤੇ ਗਏ ਮਸ਼ਾਲ ਖਾਨ ਮਾਮਲੇ ‘ਚ ਦੋ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਇੰਨ੍ਹਾਂ ਦੋਸ਼ੀਆਂ ‘ਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਤਹਿਸੀਲ ਦੇ ਕੌਂਸਲਰ ਥਾਰਿਫ ਖਾਨ ਅਤੇ ਯੂਨੀਵਰਸਿਟੀ ਮੁਲਾਜ਼ਮ ਅਸਦ ਖਾਨ ਸ਼ਾਮਿਲ ਹੈ।
ਦੱਸਣਯੋਗ ਹੈ ਕਿ 2017 ‘ਚ ਖੈਬਰ ਪੁਖਤਨਖਵਾ ਸੂਬੇ ਦੇ ਮਰਦਨ ਸ਼ਹਿਰ ‘ਚ ਅਬਦੁੱਲ ਵਾਲੀ ਯੂਨੀ. ਦੇ ਮਾਸ ਕਮਿਊਨੀਕੇਸ਼ਨ ਦੇ ਵਿਿਦਆਰਥੀ ਮਸ਼ਾਲ ਖਾਨ ਦਾ ਗੁੱਸੇਲੀ ਭੀੜ੍ਹ ਵੱਲੋਂ ਕਤਲ ਕਰ ਦਿੱਤਾ ਗਿਆ ਸੀ।
ਜੂਨ 2017 ‘ਚ 13 ਮੈਂਬਰੀ ਸਾਂਝੀ ਜਾਂਚ ਤੋਂ ਸਪਸ਼ੱਟ ਹੋਇਆ ਸੀ ਕਿ ਮਸ਼ਾਲ ‘ਤੇ ਕੁਫ਼ਰੀ ਹੋਣ ਦਾ ਇਲਜ਼ਾਮ ਭੀੜ੍ਹ ਨੂੰ ਭੜਕਾਉਣ ਲਈ ਲਗਾਇਆ ਗਿਆ ਸੀ। ਇਸ ਕਤਲ ਮਾਲੇ ‘ਚ 61 ਸ਼ੱਕੀ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਸੀ, ਜਿਸ ‘ਚ ਵਧੇਰੇਤਰ ਯੂਨੀ ਵਿਿਦਆਰਥੀ ਅਤੇ ਮੁਲਾਜ਼ਮ ਸ਼ਾਮਿਲ ਸਨ।ਹੁਣ ਤੱਕ 59 ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ।