ਮੋਜ਼ਾਂਬਿਕ ‘ਚ ਆਏ ਚੱਕਰਵਾਤ ਕਾਰਨ 15,000 ਲੋਕ ਅਜੇ ਵੀ ਹਨ ਫਸੇ

ਮੋਜਾਂਬਿਕ ‘ਚ ਆਏ ਚੱਕਰਵਾਤ ਇਦਾਈ ਕਾਰਨ ਪੈਦਾ ਹੋਈ ਤਬਾਹੀ ਕਾਰਨ ਅਜੇ ਵੀ 15,000 ਲੋਕ ਫਸੇ ਹੋਏ ਹਨ, ਜਿੰਨਾਂ ਨੂੰ ਬਚਾਉਣ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਭੂਮੀ ਅਤੇ ਵਾਤਾਵਰਨ ਮੰਤਰੀ ਸੈਲਸੋ ਕੋਰੀਆ ਨੇ ਰਿਊਟਰ ਏਜੰਸੀ ਨਾਲ ਗੱਲ ਕਰਦਿਆ ਕਿਹਾ ਕਿ 3,000 ਲੋਕਾਂ ਨੂੰ ਬਚਾ ਲਿਆ ਗਿਆ ਹੈ। ਚੱਕਰਵਾਤ ਦੀ ਮਾਰ ਹੇਠ ਆਏ ਲੋਕ ਘਰਾਂ ਦੀਆਂ ਛੱਤਾਂ ਅਤੇ ਦਰਖਤਾਂ ‘ਤੇ ਚੜ੍ਹੇ ਹੋਏ ਹਨ।
ਰਾਹਤ ਟੀਮਾਂ ਵੱਲੋਂ ਖੁਰਾਕੀ ਵਸਤਾਂ, ਪਾਣੀ ਦੀ ਸ਼ੁੱਧਤਾ ਵਾਲੀਆਂ ਗੋਲੀਆਂ ਅਤੇ ਹੋਰ ਲੋੜੀਂਦਾ ਸਮਾਨ ਸਪਲਾਈ ਕੀਤਾ ਜਾ ਰਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਹੈ ਕਿ ਮੋਜਾਂਬਿਕ ਅਤੇ ਜਿੰਬਾਬਵੇ ‘ਚ ਲਗਭਗ 300 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ ਅਤੇ ਇਸ ਗਿਣਤੀ ‘ਚ ਇਜ਼ਾਫਾ ਹੋਣ ਦੀ ਸੰਭਾਵਨਾ ਹੈ।