ਰਸਮੀ ਖੇਤਰ ਵਿੱਚ ਰੋਜ਼ਗਾਰ ਦੀ ਪੈਦਾਵਰ ਪਹੁੰਚੀ 17 ਮਹੀਨਿਆਂ ਦੇ ਉੱਚ ਪੱਧਰ ‘ਤੇ : ਈ.ਪੀ.ਐਫ.ਓ.

ਕਰਮਚਾਰੀਆਂ ਦੇ ਪ੍ਰੋਵੀਡੈਂਟ ਫੰਡ ਆਰਗੇਨਾਈਜੇਸ਼ਨ (ਈ.ਪੀ.ਐੱਫ.ਓ.) ਨੇ ਤਾਜ਼ਾ ਰਿਲੀਜ਼ ਕੀਤੇ ਪੈਰੋਲ ਡਾਟਾ ਅਧੀਨ ਕਿਹਾ ਹੈ ਕਿ ਰਸਮੀ ਖੇਤਰ ਵਿੱਚ ਨੌਕਰੀਆਂ ਦੀ ਪੈਦਾਵਾਰ ਜਨਵਰੀ 2019 ਵਿੱਚ 17 ਮਹੀਨਿਆਂ ‘ਚ ਸਭ ਤੋਂ ਵੱਧ 8.96 ਲੱਖ ਰਹੀ ਹੈ।
ਈ.ਪੀ.ਐੱਫ.ਓ ਨੇ ਅਪ੍ਰੈਲ 2018 ਤੋਂ ਪੈਰੋਲ ਡਾਟੇ ਨੂੰ ਜਾਰੀ ਕੀਤਾ ਹੈ, ਜਿਸ ਵਿੱਚ ਸਤੰਬਰ 2017 ਦੀ ਸ਼ੁਰੂਆਤ ਦੀ ਮਿਆਦ ਸ਼ਾਮਿਲ ਹੈ।
ਇਸ ਸਬੰਧੀ ਈ.ਪੀ.ਐਫ.ਓ. ਨੇ ਕਿਹਾ ਕਿ ਕਰਮਚਾਰੀਆਂ ਦੇ ਰਿਕਾਰਡ ਨੂੰ ਅਪਡੇਟ ਕਰਨ ਵਜੋਂ ਡਾਟਾ ਆਰਜ਼ੀ ਹੈ।
ਈ.ਪੀ.ਐਫ.ਓ. ਭਾਰਤ ਵਿਚ ਸੰਗਠਿਤ ਅਤੇ ਅਰਧ ਸੰਗਠਿਤ ਖੇਤਰ ਵਿਚ ਕਾਮਿਆਂ ਦੇ ਸੋਸ਼ਲ ਸਕਿਉਰਿਟੀ ਫੰਡਾਂ ਦਾ ਪ੍ਰਬੰਧ ਕਰਦੀ ਹੈ ਅਤੇ ਇਸਦੇ 6 ਕਰੋੜ ਤੋਂ ਵੱਧ ਸਰਗਰਮ ਮੈਂਬਰ ਹਨ।