ਘਾਨਾ ਵਿਖੇ ਬੱਸ ਹਾਦਸੇ ‘ਚ ਤਕਰੀਬਨ 60 ਲੋਕਾਂ ਦੀ ਮੌਤ

ਘਾਨਾ ਵਿਖੇ ਦੋ ਜਨਤਕ ਟਰਾਂਸਪੋਰਟ ਬੱਸਾਂ ਦੇ ਟਕਰਾਉਣ ਨਾਲ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਹਰ ਬੱਸ ਵਿਚ ਪੰਜਾਹ ਤੋਂ ਵੱਧ ਯਾਤਰੀ ਸਫ਼ਰ ਕਰ ਰਹੇ ਸਨ।
ਇਹ ਦੁਰਘਟਨਾ ਕੱਲ੍ਹ ਸਵੇਰੇ ਬੋਨੋ ਈਸਟ ਖੇਤਰ ਦੇ ਅਮਪੋਮਾ ਕਸਬੇ ਵਿਚ ਵਾਪਰੀ ਸੀ।
ਇਸ ਦੁਰਘਟਨਾ ਵਿਚ ਘਾਨਾ ਦੀ ਲੰਮੇ ਸਫ਼ਰ ਲਈ ਸਭ ਤੋਂ ਵੱਡੀ ਪ੍ਰਾਇਵੇਟ ਬੱਸ ਕੰਪਨੀ ਵੀ.ਵੀ.ਆਈ.ਪੀ. ਸ਼ਾਮਿਲ ਸੀ।
ਭਰੋਸੇਯੋਗ ਸੂਤਰਾਂ ਅਨੁਸਾਰ ਦੁਰਘਟਨਾ ਸਮੇਂ ਬੱਸ ‘ਚ ਅੱਗ ਲੱਗਣ ਨਾਲ ਸਥਿਤੀ ਹੋਰ ਵਿਗੜ ਗਈ ਸੀ। ਬਚਾਅ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਹਾਦਸਾਗ੍ਰਸਤ ਸੜਕ ਇੱਕ ਅਜਿਹਾ ਰੂਟ ਹੈ, ਜੋ ਦੇਸ਼ ਦੇ ਦੋ ਮਹੱਤਵਪੂਰਨ ਹਿੱਸਿਆਂ ਨੂੰ ਜੋੜਦਾ ਹੈ।