ਆਈ.ਪੀ.ਐੱਲ : ਚੇਨੱਈ ਸੁਪਰ ਕਿੰਗਸ ਨੇ ਰਾਇਲ ਚੈਲੇਂਜਰਸ ਬੈਂਗਲੋਰ ਨੂੰ 7 ਵਿਕੇਟਾਂ ਨਾਲ ਦਿੱਤੀ ਮਾਤ

ਆਈ.ਪੀ.ਐੱਲ. ਕ੍ਰਿਕੇਟ ਵਿੱਚ ਬੀਤੀ ਰਾਤ ਚੇਨੱਈ ਸੁਪਰ ਕਿੰਗਸ ਨੇ ਚੇਨੱਈ ਵਿੱਚ ਖੇਡੇ ਗਏ ਇਸ ਸੀਜ਼ਨ ਦੇ ਪਹਿਲੇ ਮੈਚ ਵਿੱਚ ਰਾਇਲ ਚੈਲੇਂਜਰਸ ਬੈਂਗਲੋਰ ਨੂੰ ਸੱਤ ਵਿਕੇਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।

ਮਹੇਂਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨੱਈ ਟੀਮ ਦੇ ਸਪਿਨਰਾਂ ਨੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਬੈਂਗਲੋਰ ਦੀ ਟੀਮ ਨੂੰ 17.1 ਓਵਰਾਂ ਵਿੱਚ 70 ਦੌੜਾਂ ਉੱਤੇ ਹੀ ਢੇਰ ਕਰ ਦਿੱਤਾ।

ਹਰਭਜਨ ਸਿੰਘ ਅਤੇ ਦੱਖਣੀ ਅਫਰੀਕਾ ਦੇ ਇਮਰਾਨ ਤਾਹਿਰ ਨੇ ਤਿੰਨ-ਤਿੰਨ ਵਿਕੇਟਾਂ ਲਈਆਂ, ਜਦੋਂ ਕਿ ਰਵਿੰਦਰ ਜਡੇਜਾ ਨੇ ਦੋ ਵਿਕੇਟਾਂ ਝਟਕੀਆਂ। ਇਸ ਮੈਚ ਵਿੱਚ ਹਰਭਜਨ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ।

ਆਈ.ਪੀ.ਐੱਲ ਦੇ ਅੱਜ ਦੇ ਮੁਕਾਬਲਿਆਂ ਵਿੱਚ ਕੋਲਕਾਤਾ ਨਾਈਟ ਰਾਈਡਰਸ ਦਾ ਟਾਕਰਾ ਸਨਰਾਈਜ਼ਰਸ ਹੈਦਰਾਬਾਦ ਨਾਲ ਕੋਲਕਾਤਾ ਵਿਖੇ ਸ਼ਾਮੀਂ 4 ਵਜੇ ਹੋਵੇਗਾ, ਜਦੋਂ ਕਿ ਮੁੰਬਈ ਇੰਡੀਅਨਸ ਦੀ ਟੀਮ ਸ਼ਾਮੀਂ 8 ਵਜੇ ਦਿੱਲੀ ਕੈਪੀਟਲਸ ਨਾਲ ਮੁੰਬਈ ਵਿੱਚ ਭਿੜੇਗੀ।