ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਤ੍ਰਿਪਿਟਕ ਨੂੰ ਯੂਨੈਸਕੋ ਦੀ ਵਿਸ਼ਵੀ ਵਿਰਾਸਤ ਘੋਸ਼ਿਤ ਕਰਨ ਰੱਖਿਆ ਪ੍ਰਸਤਾਵ

ਬੀਤੇ ਦਿਨ ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਬੋਧ ਧਰਮ ਦੇ ਪਵਿੱਤਰ ਗ੍ਰੰਥ ਤ੍ਰਿਪਿਟਕ ਨੂੰ ਯੂਨੈਸਕੋ ਦੀ ਵਿਸ਼ਵੀ ਵਿਰਾਸਤ ਘੋਸ਼ਿਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ।

ਇਹ ਪ੍ਰਸਤਾਵ ਅਧਿਕਾਰਕ ਤੌਰ ਤੇ ਸ਼੍ਰੀਲੰਕਾ ਵਿੱਚ ਸੰਯੁਕਤ ਰਾਸ਼ਟਰ ਦੇ ਪ੍ਰਤੀਨਿਧੀ ਹਾਨਾ ਸਿੰਗਰ ਨੂੰ ਇੱਥੇ ਆਯੋਜਿਤ ਇੱਕ ਰਾਸ਼ਟਰੀ ਸਮਾਰੋਹ ਦੌਰਾਨ ਸੌਂਪਿਆ ਗਿਆ ਸੀ। ਕਾਬਿਲੇਗੌਰ ਹੈ ਕਿ ਪਵਿੱਤਰ ਧਰਮ ਗ੍ਰੰਥ ਤ੍ਰਿਪਿਟਕ ਨੂੰ ਇਸ ਸਾਲ ਜਨਵਰੀ ਵਿੱਚ ਰਾਸ਼ਟਰਪਤੀ ਦੁਆਰਾ ਰਾਸ਼ਟਰੀ ਵਿਰਾਸਤ ਘੋਸ਼ਿਤ ਕੀਤਾ ਗਿਆ ਸੀ।

ਗੌਰਤਲਬ ਹੈ ਕਿ ਲਗਭਗ 100 ਸਾਲ ਈਸਾ ਪੂਰਵ ਤੋਂ ਜਦੋਂ ਤ੍ਰਿਪਿਟਕ ਨੂੰ ਲਿਖਿਆ ਨਹੀਂ ਗਿਆ ਸੀ, ਬੁੱਧ ਦੀਆਂ ਸਿੱਖਿਆਵਾਂ ਨੂੰ ਪੀੜ੍ਹੀ ਦਰ ਪੀੜ੍ਹੀ ਮੌਖਿਕ ਮਾਧਿਅਮ ਨਾਲ ਫੈਲਾਇਆ ਗਿਆ ਸੀ। ਇਸ ਵਿੱਚ ਬੁੱਧ ਧਰਮ ਦੇ ਉਪਦੇਸ਼ ਤਿੰਨ ਖੰਡਾਂ ਵਿੱਚ ਸ਼ਾਮਿਲ ਹਨ, ਜਿਸ ਦੇ ਸਿਰਲੇਖ ਸੁੱਤ, ਵਿਨਯਾ ਅਤੇ ਅਭਿਧੰਮ ਹਨ। ਸਭ ਤੋਂ ਪਹਿਲਾਂ ਇਸ ਨੂੰ ਤਾੜ ਦੇ ਪੱਤਿਆਂ ਉੱਤੇ ਲਿਖਿਆ ਗਿਆ ਸੀ ਜਿਸ ਵਿੱਚ 1000 ਤੋਂ ਜ਼ਿਆਦਾ ਭਿਕਸ਼ੂ ਸ਼ਾਮਿਲ ਸਨ।