ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਵਿੱਚ ਅੱਜ ਭਾਰਤ ਦਾ ਮੁਕਾਬਲਾ ਦੱਖਣੀ ਕੋਰੀਆ ਨਾਲ

ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਦੇ ਪੁਰਖ ਮੁਕਾਬਲਿਆਂ ਵਿੱਚ ਅੱਜ ਮਲੇਸ਼ਿਆ ਦੇ ਸ਼ਹਿਰ ਇਪੋਹ ਵਿੱਚ ਭਾਰਤ ਦਾ ਮੁਕਾਬਲਾ ਦੱਖਣੀ ਕੋਰੀਆ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਿਕ ਦੁਪਹਿਰੇ 1:35 ਵਜੇ ਸ਼ੁਰੂ ਹੋਵੇਗਾ।

ਬੀਤੇ ਦਿਨ ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਹੀ ਭਾਰਤ ਨੇ ਏਸ਼ਿਆਈ ਖੇਡਾਂ ਦੇ ਸੋਨ ਤਗਮਾ ਜੇਤੂ ਜਾਪਾਨ ਨੂੰ 2-0 ਨਾਲ ਹਰਾ ਕੇ ਚੰਗੀ ਸ਼ੁਰੂਆਤ ਕੀਤੀ ਹੈ। ਭਾਰਤ ਦੇ ਲਈ ਵਰੁਣ ਕੁਮਾਰ ਅਤੇ ਸਿਮਰਨਜੀਤ ਸਿੰਘ ਨੇ ਗੋਲ ਕੀਤੇ ਸਨ।

ਗੌਰਤਲਬ ਹੈ ਕਿ ਇਸ ਟੂਰਨਾਮੈਂਟ ਵਿੱਚ ਭਾਰਤ ਦਾ ਮੁਕਾਬਲਾ ਮੰਗਲਵਾਰ ਨੂੰ ਮਲੇਸ਼ੀਆ, ਅਗਲੇ ਦਿਨ ਕੈਨੇਡਾ ਅਤੇ ਸ਼ੁੱਕਰਵਾਰ ਨੂੰ ਪੋਲੈਂਡ ਨਾਲ ਹੋਵੇਗਾ। ਰਾਊਂਡ-ਰੋਬਿਨ ਪੜਾਅ ਦੇ ਅੰਤ ਵਿੱਚ ਸਿਖਰਲੀਆਂ ਦੋ ਟੀਮਾਂ ਸ਼ਨਿੱਚਰਵਾਰ ਨੂੰ ਫਾਈਨਲ ਮੁਕਾਬਲੇ ਵਿੱਚ ਇੱਕ-ਦੂਜੇ ਦੇ ਸਾਹਮਣੇ ਹੋਣਗੀਆਂ।