ਇਰਾਨ: ਹੜ੍ਹ ਕਾਰਨ 19 ਲੋਕਾਂ ਦੀ ਮੌਤ

ਇਰਾਨ ‘ਚ ਆਏ ਭਾਰੀ ਹੜ੍ਹ ਕਾਰਨ 19 ਲੋਕਾਂ ਦੀ ਮੌਤ ਹੋ ਗਈ ਹੈ ਅਤੇ 90 ਤੋਂ ਵੀ ਵੱਧ ਲੋਕ ਜ਼ਖਮੀ ਹਨ।ਹੜ੍ਹਾਂ ਦੀ ਸਥਿਤੀ ‘ਚ ਸੜ੍ਹਕੀ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਕਈ ਥਾਵਾਂ ‘ਤੇ ਜ਼ਮੀਨੀ ਖਿਸਕਾਵ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ।
ਐਮਰਜੈਂਸੀ ਸੇਵਾਵਾਂ ਨੇ ਬੀਤੇ ਦਿਨ ਕਿਹਾ ਕਿ  ਦੱਖਣੀ ਸ਼ਹਿਰ ਸ਼ੀਰਾਜ਼ ‘ਚ 17 ਲੋਕਾਂ ਦੀ ਮੌਤ ਹੋ ਗਈ ਹੈ ਅਤੇ 94 ਲੋਕ ਜ਼ਖਮੀ ਹਾਲਤ ‘ਚ ਹਨ, ਜਦਕਿ ਕਰਮਨਸ਼ਾਹ ਦੇ ਪੱਛਮੀ ਸੂਬੇ ‘ਚ 1 ਵਿਅਕਤੀ ਦੀ ਮੌਤ ਹੋਈ ਹੈ।
ਇਹ ਕੌਮੀ ਐਮਰਜੈਂਸੀ ਉਸ ਸਮੇਂ ਆਈ ਹੈ ਜਦੋਂ ਦੇਸ਼ ‘ਚ ਨਵੇਂ ਸਾਲ ਦੀ ਆਮਦ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਅਤੇ ਕਈ ਰਾਹਤ ਮੁਲਾਜ਼ਮ ਛੁੱਟੀ ‘ਤੇ ਹਨ।
ਇਰਾਨ ਦੇ 31 ਸੂਬਿਆਂ ‘ਚੋਂ 25 ਰਾਜਾਂ ‘ਚ ਹੜ੍ਹਾਂ ਕਾਰਨ ਖ਼ਤਰਾ ਬਣਿਆ ਹੋਇਆ ਹੈ।