ਏ.ਡੀ.ਐਨ.ਓ.ਸੀ. ਦੇ ਖੋਜ ਅਧਿਕਾਰ ਦੋ ਭਾਰਤੀ ਕੰਪਨੀਆਂ ਦੇ ਨਾਂਅ

ਦੋ ਭਾਰਤੀ ਤੇਲ ਕੰਪਨੀਆਂ ਭਾਰਤ ਪੈਟਰੋਲੀਅਮ ਕੋਰਪੋਰੇਸ਼ਨ ਲਿਮਟਿਡ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੀ ਕੰਸੋਰਟੀਅਮ (ਐਸੋਸੀਏਸ਼ਨ) ਨੂੰ ਆਬੂਧਾਬੀ ਦੇ ਵਿਦੇਸ਼ੀ ਬਲਾਕ 1 ਦੇ ਖੋਜ ਅਧਿਕਾਰ ਨਾਲ ਨਵਾਜਿਆ ਗਿਆ ਹੈ।
ਆਬੂ ਧਾਬੀ ਦੀ ਕੌਮੀ ਤੇਲ ਕੰਪਨੀ, ਏ.ਡੀ.ਐਨ.ਓ.ਸੀ. ਨੇ ਬੀਤੇ ਦਿਨ ਇਸ ਸਬੰਧੀ ਸਮਝੌਤੇ ਨੂੰ ਸਹੀਬੱਧ ਕੀਤਾ।
ਇਸ ਨੂੰ ਆਬੂ ਧਾਬੀ ਦੀ ਪ੍ਰਮੁੱਖ ਪੈਟਰੋਲੀਅਮ ਕੌਂਸਲ ਦੀ ਹਿਮਾਇਤ ਵੀ ਪ੍ਰਾਪਤ ਹੈ।ਆਕਾਸ਼ਵਾਣੀ ਨਾਲ ਖਾਸ ਮੁਲਾਕਾਤ ‘ਚ ਰਾਜਦੂਤ ਨਵਦੀਪ ਸੂਰੀ ਨੇ ਦੱਸਿਆ ਕਿ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਦੁਵੱਲੀ ਸਾਂਜੇਦਾਰੀ ਕਈ ਖੇਤਰਾਂ ‘ਚ ਲਗਾਤਾਰ ਵੱਧ ਰਹੀ ਹੈ।