ਮੀਡੀਆ ਦੀ ਦੁਰਵਰਤੋਂ ਰੋਕਣ ਲਈ ਸਾਰੇ ਉਪਾਅ ਕੀਤੇ ਜਾ ਰਹੇ ਹਨ : ਚੋਣ ਕਮਿਸ਼ਨ

ਚੋਣ ਕਮਿਸ਼ਨ ਨੇ ਵੀਰਵਾਰ ਨੂੰ ਕਿਹਾ ਕਿ ਮੀਡੀਆ ਦੀ ਦੁਰਵਰਤੋਂ ਰੋਕਣ ਲਈ ਸਾਰੇ ਉਪਾਅ ਕੀਤੇ ਜਾ ਰਹੇ ਹਨ। ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਪ ਚੋਣ ਕਮਿਸ਼ਨਰ ਉਮੇਸ਼ ਸਿਨਹਾ ਨੇ ਕਿਹਾ ਕਿ ਆਉਣ ਵਾਲੀਆਂ ਆਮ ਚੋਣਾਂ ਲਈ ਸੋਸ਼ਲ ਮੀਡੀਆ ਵੈੱਬਸਾਈਟਾਂ ਨੇ ਸਵੈ-ਇੱਛਾ ਨਾਲ ਕੋਡ ਆਫ ਐਥਿਕਸ ਸਥਾਪਤ ਕੀਤਾ ਹੈ।
ਕਮਿਸ਼ਨ ਨੇ ਐਲਾਨ ਕੀਤਾ ਕਿ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਤਿੰਨ ਭਾਜਪਾ ਉਮੀਦਵਾਰ ਨਿਰ-ਵਿਰੋਧ ਚੁਣੇ ਗਏ ਹਨ ਕਿਉਂਕਿ ਕੋਈ ਹੋਰ ਉਮੀਦਵਾਰ ਤਿੰਨ ਸੀਟਾਂ ਤੋਂ ਮੈਦਾਨ ਵਿਚ ਨਹੀਂ ਹਨ। ਤਿੰਨ ਵਿਧਾਨ ਸਭਾ ਹਲਕਾ ਦੂਰਨਗ, ਯਾਚੁਲੀ ਅਤੇ ਅਲਾਉਂਗ (ਪੂਰਬ) ਹਨ।
ਡਿਪਟੀ ਚੋਣ ਕਮਿਸ਼ਨਰ ਚੰਦਰਾ ਭੂਸ਼ਣ ਕੁਮਾਰ ਨੇ ਕਿਹਾ ਕਿ ਡੇਰੰਗ ਸੀਟ ਤੋਂ ਤਿੰਨ ਉਮੀਦਵਾਰ ਨਾਮਜ਼ਦ ਕੀਤੇ ਗਏ , ਜਿਨ੍ਹਾਂ ਵਿਚੋਂ ਦੋ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਵਾਪਸ ਲੈ ਲਈ।