ਸੂਡਾਨ : ਪਹਿਲੀ ਵਾਰ ਫੌਜ ਦੇ ਮੁੱਖ ਦਫ਼ਤਰ ਪੁੱਜੇ ਪ੍ਰਦਰਸ਼ਨਕਾਰੀ

ਬੀਤੇ ਦਿਨ ਸੈਂਕੜੇ ਸੂਡਾਨੀ ਪ੍ਰਦਰਸ਼ਨਕਾਰੀਆਂ ਨੇ ਖਾਰਤੋਮ ਵਿੱਚ ਮੁਜ਼ਾਹਰਾ ਕੀਤਾ ਅਤੇ ਰਾਸ਼ਟਰਪਤੀ ਉਮਰ ਅਲ-ਬਸ਼ੀਰ ਦੇ ਖਿਲਾਫ਼ ਦਸੰਬਰ ਤੋਂ ਜਾਰੀ ਇਸ ਪ੍ਰਦਰਸ਼ਨ ਦੌਰਾਨ ਇਹ ਪਹਿਲੀ ਵਾਰੀ ਵਾਰੀ ਹੋਇਆ ਹੈ ਜਦੋਂ ਬਹੁਤ ਸਾਰੇ ਮੁਜ਼ਾਹਰਾਕਾਰੀ ਫੌਜ ਦੇ ਮੁੱਖ ਦਫ਼ਤਰ ਤੱਕ ਪੁੱਜ ਗਏ ਹਨ।

ਮਿਲੀ ਜਾਣਕਾਰੀ ਮੁਤਾਬਿਕ ਮੁਜ਼ਾਹਰਾਕਾਰੀਆਂ ਨੇ ‘ਵਨ ਆਰਮੀ, ਵਨ ਪੀਪਲ’ ਦੇ ਨਾਅਰੇ ਲਾਉਂਦੇ ਹੋਇਆਂ ਰਾਜਧਾਨੀ ਦੀਆਂ ਸੜਕਾਂ ਉੱਤੇ ਰੈਲੀ ਵੀ ਕੱਢੀ।