ਸੀ.ਆਰ.ਪੀ.ਐਫ. ਅੱਜ ਆਪਣਾ 54ਵਾਂ ਬਹਾਦਰੀ ਦਿਵਸ ਮਨਾ ਰਿਹਾ ਹੈ; ਰਾਸ਼ਟਰਪਤੀ ਕੋਵਿੰਦ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ

ਕੇਂਦਰੀ ਰਿਸਰਵ ਪੁਲਿਸ ਫੋਰਸ, ਸੀ.ਆਰ.ਪੀ.ਐਫ. ਨੇ ਅੱਜ ਆਪਣਾ 54ਵਾਂ ਬਹਾਦਰੀ ਦਿਵਸ ਮਨਾ ਰਿਹਾ ਹੈ।ਇਸ ਮੌਕੇ ਰਾਸ਼ਟਰਪਤੀ ਰਾਮਾਨਥ ਕੋਵਿੰਦ ਨੇ ਨਵੀਂ ਦਿੱਲੀ ਵਿਖੇ ਰਾਸ਼ਟਰੀ ਪੁਲਿਸ ਯਾਦਗਾਰ ਵਿਖੇ ਸ਼ਹੀਦ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸ ਮੌਕੇ ਸ੍ਰੀ ਕੋਵਿੰਦ ਨੇ ਪੁਲਵਾਮਾ ਫਿਦਾਇਨ ਹਮਲੇ ਦਾ ਸ਼ਿਕਾਰ ਹੋਰੇ ਸ਼ਹੀਦ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੈਡਲ ਵੀ ਪੇਸ਼ ਕੀਤੇ।
ਦੱਸਣਯੋਗ ਹੈ ਕਿ 1965 ‘ਚ ਅੱਜ ਦੇ ਹੀ ਦਿਨ ਸੀ.ਆਰ.ਪੀ.ਐਫ. ਦੀ ਦੂਜੀ ਬਟਾਲੀਅਨ ਦੀ ਇਕ ਛੋਟੀ ਟੁੱਕੜੀ ਨੇ ਗੁਜਰਾਤ ‘ਚ ਕੱਛ ਦੇ ਰਾਣੇ ਖਤੇਰ ‘ਚ ਸਰਦਾਰ ਪੋਸਟ ‘ਤੇ ਪਾਕਿਸਤਾਨੀ ਬ੍ਰਿਗੇਡ ਵੱਲੋਂ ਕੀਤੇ ਹਮਲੇ ਦਾ ਕਰਾਰਾ ਜਵਾਬ ਦਿੱਤਾ ਸੀ।ਇਸ ਦੌਰਾਨ ਪਾਕਿ ਦੇ 34 ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਅਤੇ 4 ਨੂੰ ਜਿੰਦਾ ਫੜਿਆ ਗਆ ਸੀ।ਇਸ ਸੰਘਰਸ਼ ਦੌਰਾਨ ਭਾਰਤ ਦੇ 4 ਸੀ.ਆਰ.ਪੀ.ਐਫ ਜਵਾਨ ਵੀ ਸ਼ਹੀਦ ਹੋਏ ਸਨ।