ਰਾਸ਼ਟਰ ਨੇ ਜਲ੍ਹਿਆਂਵਾਲੇ ਬਾਗ਼ ਦੇ ਕਤਲੇਆਮ ਦੀ ਸ਼ਤਾਬਦੀ ‘ਤੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਜਲ੍ਹਿਆਂਵਾਲਾ ਬਾਗ਼ ‘ਚ ਹੋਏ ਖੂਨੀ-ਸਾਕੇ ਦੀ 100ਵੀ ਸਤਾਬਦੀ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ।
ਇਸ ਮੌਕੇ ਸ੍ਰੀ ਨਾਇਡੂ ਇੱਕ ਸਮਾਰਕ ਸਿੱਕਾ ਅਤੇ ਯਾਦਗਾਰੀ ਡਾਕ ਸਟੈਂਪ ਜਾਰੀ ਕਰਨਗੇ। ਇਸ ਘਟਨਾ ਨੂੰ ਕਤਲੇਆਮ ਦੇ ਪ੍ਰਤੀਕ ਵਜੋਂ ਯਾਦ ਕੀਤਾ ਜਾਂਦਾ ਹੈ, ਇਸ ਦਿਨ ਬ੍ਰਿਗੇਡੀਅਰ ਜਨਰਲ ਰੈਗੀਨਾਲਡ ਡਾਇਰ ਨੇ ਸੰਨ 1919 ਨੂੰ ਪਾਰਕ ‘ਚ ਸ਼ਾਂਤੀਪੂਰਨ ਇੱਕਠ ‘ਤੇ ਗੋਲੀ ਚਲਵਾ ਕੇ ਸੈਂਕੜੇ ਨਿਰਦੋਸ਼ਾਂ ਔਰਤਾਂ ਅਤੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਇਸ ਦੁਖਾਂਤ ਨੂੰ 1951 ਵਿਚ ਪਾਰਲੀਮੈਂਟ ਦੇ ਇਕ ਕਾਨੂੰਨ ਦੁਆਰਾ ਕੌਮੀ ਯਾਦਗਾਰ ਐਲਾਨ ਕੀਤਾ ਗਿਆ ਸੀ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਜਲਿਆਂਵਾਲਾ ਬਾਗ ਦੇ ਖੂਨੀ-ਸਾਕੇ ‘ਚ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਕ ਟਵੀਟ ‘ਚ ਉਨ੍ਹਾਂ ਨੇ ਕਿਹਾ ਕਿ ਇਸ ਦਿਨ 100 ਸਾਲ ਪਹਿਲਾਂ ਦੇਸ਼ ਦੇ ਪਿਆਰੇ ਆਜ਼ਾਦੀ ਘੁਲਾਟੀਏ ਜਲਿਆਂਵਾਲਾ ਬਾਗ ਵਿਖੇ ਸ਼ਹੀਦ ਹੋਏ ਸਨ। ਅੱਗੇ ਉਨ੍ਹਾਂ ਨੇ ਕਿਹਾ ਕਿ ਇਸ ਭਿਆਨਕ ਕਤਲੇਆਮ ਨੂੰ, ਜੋ ਕਿ ਸਭਿਅਤਾ ਦਾ ਦਾਗ਼ ਹੈ, ਭਾਰਤ ਦੁਆਰਾ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।