ਅਨਿਲ ਅੰਬਾਨੀ ਦੀ ਫਰਾਂਸੀਸੀ ਕੰਪਨੀ ਨੂੰ ਟੈਕਸ ਵਿੱਚ ਛੋਟ ਦਾ ਰਾਫੇਲ ਸੌਦੇ ਨਾਲ ਕੋਈ ਲੈਣਾ-ਦੇਣਾ ਨਹੀਂ : ਰੱਖਿਆ ਮੰਤਰਾਲਾ

ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਇੱਕ ਨਿੱਜੀ ਕੰਪਨੀ ਨੂੰ ਟੈਕਸ ਵਿੱਚ ਛੋਟ ਦਾ ਰਾਫੇਲ ਜਹਾਜ਼ ਸੌਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਹੀਂ ਹੈ। ਇਹ ਗਲਤ ਪ੍ਰਚਾਰ ਇਸ ਸੌਦੇ ਨੂੰ ਪ੍ਰਭਾਵਿਤ ਕਰਨ ਦੀ ਇੱਕ ਸ਼ਰਾਰਤੀ ਚਾਲ ਹੈ।

ਕਾਬਿਲੇਗੌਰ  ਹੈ ਕਿ ਇੱਕ ਫਰਾਂਸੀਸੀ ਅਖ਼ਬਾਰ, ਲੀ ਮੋਂਡੇ ਨੇ ਇਹ ਦਾਅਵਾ ਕੀਤਾ ਹੈ ਕਿ ਕਾਰੋਬਾਰੀ ਅਨਿਲ ਅੰਬਾਨੀ ਦੀ ਫਰਾਂਸੀਸੀ ਕੰਪਨੀ ਨੂੰ ਰਾਫੇਲ ਸੌਦੇ ਦੇ ਸਮੇਂ 143.7 ਮਿਲੀਅਨ ਯੂਰੋ ਦੀ ਟੈਕਸ ਛੋਟ ਦਿੱਤੀ ਗਈ ਸੀ।

ਰੱਖਿਆ ਮੰਤਰਾਲਾ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਨਿੱਜੀ ਕੰਪਨੀ ਨੂੰ ਕਰ ਵਿੱਚ ਛੋਟ ਅਤੇ ਸਰਕਾਰ ਦੁਆਰਾ ਰਾਫੇਲ ਲੜਾਕੂ ਜਹਾਜ਼ ਦੀ ਖਰੀਦ ਵਿੱਚ ਸੰਬੰਧ ਹੋਣ ਦੇ ਕਿਆਸ ਲਾਉਣ ਵਾਲੀ ਇਹ ਖ਼ਬਰ ਬਿਲਕੁਲ ਗਲਤ ਹੈ।

ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਫਰਾਂਸ ਦੀਆਂ ਅਖ਼ਬਾਰਾਂ ਵਿੱਚ ਰਿਪੋਰਟ ਪ੍ਰਕਾਸ਼ਿਤ ਹੋਣ ਦੇ ਬਾਅਦ ਰਾਫੇਲ ਸੌਦੇ ਵਿੱਚ ਭ੍ਰਿਸ਼ਟਾਚਾਰ ਦੀਆਂ ਕਈ ਪਰਤਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਕਾਰੋਬਾਰੀ ਅਨਿਲ ਅੰਬਾਨੀ ਦੀ ਫਰਾਂਸੀਸੀ ਕੰਪਨੀ ਨੂੰ ਕਰ ਵਿੱਚ ਛੋਟ ਦੇਣਾ ਵੀ ਸ਼ਾਮਿਲ ਹੈ।