ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਨੇ ਤਿਉਹਾਰਾਂ ਮੌਕੇ ਦੇਸ਼ ਨੂੰ ਦਿੱਤੀਆਂ ਸ਼ੁੱਭ ਕਾਮਨਾਵਾਂ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਪ-ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਵਿਸਾਖੀ, ਵਿਸ਼ੂ, ਰੋਂਗਾਲੀ ਬਿਹੂ, ਨਾਬਾ ਬਰਸ਼ਾ, ਵੈਸਾਖੜੀ ਅਤੇ ਪੁਥੰਡੂ ਪੀਰੱਪੂ ਮੌਕੇ ਦੇਸ਼ ਨੂੰ ਸ਼ੁੱਭ-ਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਕੋਵਿੰਦ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਫਸਲ ਉਤਸਵ ਕਿਸਾਨਾਂ ਦੀ ਮਿਹਨਤ ਅਤੇ ਕੋਸ਼ਿਸ਼ਾਂ ਦਾ ਉਤਸਵ ਹੈ।

ਸ਼੍ਰੀ ਨਾਇਡੂ ਨੇ ਕਿਹਾ ਕਿ ਜੋ ਤਿਉਹਾਰ ਨਵੇਂ ਸਾਲ ਦੇ ਜਨਮ ਦਾ ਜਸ਼ਨ ਮਨਾਉਂਦੇ ਹੈ, ਉਹ ਜੀਵਨ ਦੀ ਬਿਹਤਰੀ ਦੇ ਲਈ ਬੜੇ ਪ੍ਰਭਾਵੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਭਾਰਤੀ ਸਭਿਆਚਾਰ ਦੀ ਖੁਸ਼ਹਾਲੀ ਅਤੇ ਏਕਤਾ ਦਾ ਸੱਚਾ ਪ੍ਰਤੀਬਿੰਬ ਹਨ।

ਅਸਾਮ ਵਿੱਚ ਬੋਹਾਗ ਬਿਹੂ ਨੂੰ ਪਰੰਪਰਕ ਉਤਸ਼ਾਹ ਅਤੇ ਜੋਸ਼ ਦੇ ਨਾਲ ਪੂਰੇ ਰਾਜ ਵਿੱਚ ਮਨਾਇਆ ਜਾ ਰਿਹਾ ਹੈ। ਜਦਕਿ ਗੋਰੀ ਬਿਹੂ ਤਿਉਹਾਰ ਮਵੇਸ਼ੀਆਂ ਅਤੇ ਪਸ਼ੂਆਂ ਨੂੰ ਸਮਰਪਿਤ ਹੈ।