ਲੋਕ ਸਭਾ ਚੋਣਾਂ ਲਈ ਕਾਂਗਰਸ ਨੇ 18 ਉਮੀਦਵਾਰਾਂ ਦੀ ਇੱਕ ਹੋਰ ਸੂਚੀ ਕੀਤੀ ਜਾਰੀ

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 18 ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕੀਤੀ ਹੈ। ਸੂਚੀ ਵਿੱਚ ਉੱਤਰ ਪ੍ਰਦੇਸ਼ ਲਈ 9, ਹਰਿਆਣਾ ਲਈ 6 ਅਤੇ ਮੱਧ ਪ੍ਰਦੇਸ਼ ਲਈ 3 ਉਮੀਦਵਾਰਾਂ ਦੇ ਨਾਂ ਸ਼ਾਮਿਲ ਹਨ।

ਗੌਰਤਲਬ ਹੈ ਕਿ ਕਾਂਗਰਸ ਨੇ ਹਰਿਆਣਾ ਦੇ ਅੰਬਾਲਾ ਤੋਂ ਕੁਮਾਰੀ ਸ਼ੈਲਜਾ ਅਤੇ ਰੋਹਤਕ ਤੋਂ ਸਾਂਸਦ ਦਿਪੇਂਦਰ ਸਿੰਘ ਹੁੱਡਾ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਪਾਰਟੀ ਨੇ ਉੱਤਰ ਪ੍ਰਦੇਸ਼ ਦੇ ਭਦੋਹੀ ਤੋਂ ਰਮਾ ਕਾਂਤ ਯਾਦਵ, ਗਾਜੀਪੁਰ ਤੋਂ ਅਜੀਤ ਪ੍ਰਤਾਪ ਕੁਸ਼ਵਾਹ ਅਤੇ ਗੋਂਡਾ ਸੀਟ ਤੋਂ ਕ੍ਰਿਸ਼ਨਾ ਪਟੇਲ ਨੂੰ ਟਿਕਟ ਦਿੱਤੀ ਹੈ।

ਮੱਧ ਪ੍ਰਦੇਸ਼ ਵਿੱਚ ਕਾਂਗਰਸ ਨੇ ਗਵਾਲੀਅਰ ਤੋਂ ਅਸ਼ੋਕ ਸਿੰਘ ਅਤੇ ਭਿੰਡ ਲੋਕ ਸਭਾ ਸੀਟ ਤੋਂ ਦੇਵਾਸ਼ੀਸ਼ ਜਰਾਰੀਆ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਗੌਰਤਲਬ ਹੈ ਕਿ ਨਵੀਂ ਦਿੱਲੀ ਵਿੱਚ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੁਆਰਾ ਸੂਚੀ ਨੂੰ ਅੰਤਿਮ ਰੂਪ ਦਿੱਤਾ ਗਿਆ।