ਫਿਲਿਸਤੀਨ : ਪ੍ਰਧਾਨ ਮੰਤਰੀ ਮੁਹੰਮਦ ਇਸ਼ਤੇਹ ਦੀ ਅਗਵਾਈ ਵਾਲੀ ਸਰਕਾਰ ਨੇ  ਚੁੱਕੀ ਸਹੁੰ

ਸਹੁੰ ਚੁੱਕਣ ਦੇ ਨਾਲ ਹੀ ਫਿਲਿਸਤੀਨ ਦੀ ਨਵੀਂ ਸਰਕਾਰ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਮੁਹੰਮਦ ਇਸ਼ਤੇਹ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਚੁਣਿਆ ਹੈ।

ਗੌਰਤਲਬ ਹੈ ਕਿ ਅੱਬਾਸ ਦੇ ਇੱਕ ਲੰਬੇ ਸਮੇਂ ਤੋਂ ਸਲਾਹਕਾਰ ਅਤੇ ਉਨ੍ਹਾਂ ਦੀ ਫਤਹਿ ਪਾਰਟੀ ਦੇ ਇੱਕ ਸੀਨੀਅਰ ਮੈਂਬਰ, ਇਸ਼ਤੇਹ ਅਤੇ ਉਨ੍ਹਾਂ ਦੇ 24 ਮੈਂਬਰੀ ਮੰਤਰੀ ਮੰਡਲ ਨੇ ਰਾਮੱਲ੍ਹਾ ਵਿੱਚ ਅੱਬਾਸ ਦੇ ਮੁੱਖ ਦਫ਼ਤਰ ਵਿੱਚ ਅਹੁਦੇ ਦੀ ਸਹੁੰ ਚੁੱਕੀ।

ਕਾਬਿਲੇਗੌਰ ਹੈ ਕਿ ਫਤਹਿ ਅਤੇ ਹਮਾਸ ਵਿੱਚ ਹੋਏ ਇੱਕ ਸਮਝੌਤੇ ਤੋਂ ਬਾਅਦ ਨਵੀਂ ਕੈਬਨਿਟ ਨੇ 2014 ਵਿੱਚ ਬਣੀ ਰਾਮੀ ਹਮਦੱਲਾ ਦੀ ਸਰਕਾਰ ਦੀ ਜਗ੍ਹਾ ਲਈ ਹੈ। ਸੰਯੁਕਤ ਰਾਸ਼ਟਰ ਦੇ ਮੱਧ ਪੂਰਬ ਦੇ ਦੂਤ ਨਿਕੋਲੇ ਮਲਾਦੇਨੋਵ ਨੇ ਉਮੀਦ ਜਤਾਈ ਹੈ ਕਿ ਨਵੀਂ ਸਰਕਾਰ ਆਂਤਰਿਕ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਸਮਰੱਥ ਹੋਵੇਗੀ।