ਮੋਦੀ ਸਰਕਾਰ ਦੇ ਤਹਿਤ ਕਾਰੋਬਾਰ ਵਿੱਚ ਸੌਖ ਸੰਬੰਧੀ ਰੈਂਕਿੰਗ ਵਿੱਚ ਸੁਧਾਰ : ਸੁਸ਼ਮਾ ਸਵਰਾਜ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ਦੇ ਤਹਿਤ ਈਜ਼ ਆਫ ਡੂਇੰਗ ਬਿਜ਼ਨਸ ਵਿੱਚ ਦੇਸ਼ ਦੀ ਰੈਂਕਿੰਗ 142 ਤੋਂ ਸੁਧਰ ਕੇ 77 ਹੋ ਗਈ ਹੈ।

ਦੁਨੀਆ ਭਰ ਵਿੱਚ ਰਹਿ ਰਹੇ ਭਾਰਤੀਆਂ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਦੇ ਮਾਧਿਅਮ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਸ ਗੱਲ ਦੀ ਚਰਚਾ ਕੀਤੀ। ਸ਼੍ਰੀਮਤੀ ਸਵਰਾਜ ਨੇ ਇਹ ਵੀ ਕਿਹਾ ਕਿ ਅਜੋਕੇ ਸਮੇਂ ਵਿੱਚ ਭਾਰਤ ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਅਰਥ-ਵਿਵਸਥਾ ਹੈ।