ਸੂਡਾਨ ਦੇ ਨਵੇਂ ਫੌਜੀ ਸ਼ਾਸਕ ਨੇ ਬਸ਼ੀਰ ਸ਼ਾਸਨ ਨੂੰ ਉਖਾੜ ਸੁੱਟਣ ਦਾ ਕੀਤਾ ਦਾਅਵਾ

ਸੂਡਾਨ ਦੇ ਦੂਜੇ ਨਵੇਂ ਫੌਜੀ ਨੇਤਾ ਜਨਰਲ ਅਬਦੇਲ ਫੱਤਾਹ ਅਲ-ਬੁਰਹਾਨ ਨੇ ਰਾਸ਼ਟਰਪਤੀ ਉਮਰ ਅਲ-ਬਸ਼ੀਰ ਦੇ ਸ਼ਾਸਨ ਨੂੰ ਉਖਾੜ ਸੁੱਟਣ ਦਾ ਦਾਅਵਾ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰਨ ਦੀ ਗੱਲ ਕੀਤੀ ਹੈ।

ਦੇਸ਼ ਦੀ ਅਗਵਾਈ ਕਰਨ ਲਈ ਨਵੀਂ ਸੱਤਾਧਾਰੀ ਫੌਜੀ ਪਰਿਸ਼ਦ ਦੇ ਆਗੂ ਵਜੋਂ ਸਹੁੰ ਚੁੱਕਣ ਦੇ ਇੱਕ ਦਿਨ ਬਾਅਦ, ਜਨਰਲ ਬੁਰਹਾਨ ਨੇ ਖਾਰਤੂਮ ਵਿੱਚ ਕਾਨੂੰਨ ਦੇ ਅਨੁਸਾਰ ਰਾਜ ਸੰਸਥਾਨਾਂ ਦੇ ਪੁਨਰਗਠਨ ਦੀ ਘੋਸ਼ਣਾ ਕੀਤੀ ਅਤੇ ਭ੍ਰਿਸ਼ਟਾਚਾਰ ਨਾਲ ਲੜਨ ਲਈ ਸ਼ਾਸਨ ਅਤੇ ਉਸ ਦੇ ਪ੍ਰਤੀਕਾਂ ਨੂੰ ਉਖਾੜਨ ਦਾ ਸੰਕਲਪ ਲਿਆ।

ਗੌਰਤਲਬ ਹੈ ਕਿ ਇਸ ਮੌਕੇ ਉਨ੍ਹਾਂ ਵਿਸ਼ੇਸ਼ ਸੰਕਟਕਾਲੀਨ ਅਦਾਲਤਾਂ ਦੁਆਰਾ ਜੇਲ੍ਹ ਵਿੱਚ ਬੰਦ ਸਾਰੇ ਕੈਦੀਆਂ ਦੀ ਰਿਹਾਈ ਅਤੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਪਰਿਸ਼ਦ ਦੁਆਰਾ ਲਗਾਏ ਗਏ ਰਾਤ ਦੇ ਕਰਫਿਊ ਨੂੰ ਵੀ ਫੌਰੀ ਤੌਰ ਤੇ ਹਟਾਉਣ ਦਾ ਹੁਕਮ ਜਾਰੀ ਕੀਤਾ।