ਆਈ.ਐਮ.ਐਫ. ਨੇ ਭਾਰਤ ਦੀ ਆਰਥਿਕ ਵਿਕਾਸ ਕਹਾਣੀ ਦੀ ਕੀਤੀ ਸ਼ਲਾਘਾ

ਪਿਛਲੇ ਪੰਜ ਸਾਲਾਂ ‘ਚ ਭਾਰਤ ਦੀ ਔਸਤਨ ਆਰਥਿਕ ਵਾਧਾ ਦਰ 7% ਤੋਂ ਵੱਧ ਰਹੀ ਹੈ।ਇਸ ਨੇ ਭਾਰਤ ਨੂੰ ਦੁਨੀਆਂ ਦੀਆਂ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਣ ਵਾਲੀਆਂ ਅਰਥ ਵਿਵਸਥਾਵਾਂ ‘ਚੋਂ ਇੱਕ ਬਣਾਇਆ ਹੈ।ਬਹੁਤ ਸਾਰੇ ਮੁਲਕਾਂ ਦੀ ਆਰਥਿਕ ਮੰਦੀ,ਆਲਮੀ ਨਿਵੇਸ਼ ‘ਤੇ ਮੰਡਰਾ ਰਹੇ ਨਕਾਰਾਤਮਕ ਜੋਖਮ ਦੇ ਖ਼ਤਰੇ, ਬ੍ਰੈਗਜ਼ਿਟ ਦੀ ਡਾਵਾਂਡੋਲ ਸਥਿਤੀ ਅਤੇ ਵਪਾਰ ਸੁਰੱਖਿਆਵਾਦ ਦੇ ਦੌਰ ‘ਚ ਇਹ ਤਰੱਕੀ ਕਿਤੇ ਵਧੇਰੇ ਸ਼ਲਾਘਾਯੋਗ ਹੈ।ਅੰਤਰਰਾਸ਼ਟਰੀ ਮੁਦਰਾ ਫੰਡ, ਆਈ.ਐਮ.ਐਫ. ਨੇ ਆਪਣੀ ਤਾਜ਼ਾ ਰਿਪੋਰਟ ‘ਚ ਭਾਰਤ ਦੀ ਆਰਥਿਕ ਤਰੱਕੀ ਦੀ ਪ੍ਰਸੰਸਾ ਕੀਤੀ ਹੈ ਅਤੇ ਨਾਲ ਹੀ ਚਾਲੂ ਮਾਲੀ ਸਾਲ 2019-20 ਲਈ 7.3% ਵਾਧੇ ਦੀ ਭਵਿੱਖਬਾਣੀ ਕੀਤੀ ਹੈ।
ਇਸ ਦੇ ਨਾਲ ਹੀ ਭਾਰਤ ‘ਚ ਨਿਵੇਸ਼ ‘ਚ ਮਾਮੂਲੀ ਵਾਧੇ ਦਾ ਅਨੁਮਾਨ ਵੀ ਲਗਾਇਆ ਗਿਆ ਹੈ।ਆਈ.ਐਮ.ਐਫ. ਨੇ ਪਿਛਲੇ ਕੁੱਝ ਸਾਲਾਂ ‘ਚ ਭਾਰਤ ‘ਚ ਹੋਏ ਕਈ ਅਹਿਮ ਸੁਧਾਰਾਂ ਦੇ ਮੱਦੇਨਜ਼ਰ ਅਜਿਹੇ ਵਿਕਾਸ ਨੂੰ ਸੰਬੋਧਿਤ ਕੀਤਾ ਹੈ।ਭਾਰਤ ਨੇ ਇਸ ਤਰੱਕੀ ਨੂੰ ਹਾਸਿਲ ਕਰਦਿਆਂ ਯਕੀਨ ਦਵਾਇਆ ਹੈ ਕਿ ਮੁਦਰਾਸਫਿਤੀ ਕੰਟਰੋਲ ‘ਚ ਹੈ ਅਤੇ ਕੁੱਲ ਵਿੱਤੀ ਘਾਟਾ ਬਜਟ ਵੀ ਨਿਰਧਾਰਿਤ ਟੀਚਿਆਂ ਅਧੀਨ ਰਹਿ ਸਕਦਾ ਹੈ।
ਭਾਰਤ ‘ਚ ਕਈ ਆਰਥਿਕ ਅਧਿਕਾਰਾਂ ਨੂੰ ਅੰਜਾਮ ਦਿੱਤਾ ਗਿਆ ਹੈ।ਜਿੰਨ੍ਹਾਂ ਨੂੰ ਦੇਸ਼ ਅੰਦਰ ਅਤੇ ਨਾਲ ਹੀ ਕੌਮਾਂਤਰੀ ਪੱਧਰ ‘ਤੇ ਵਪਾਰ ਅਤੇ ਆਰਥਿਕ ਮਾਹਿਰਾਂ ਵੱਲੋਂ ਸ਼ਲ਼ਾਘਾ ਪ੍ਰਾਪਤ ਹੋਈ ਹੈ।
ਆਈ.ਐਮ.ਐਫ. ਨੇ ਜੀਐਸਟੀ ਦੇ ਸਕਾਰਾਤਮਕ ਪ੍ਰਭਾਵਾਂ ਨੂੰ ਰੇਖਾਂਕਿਤ ਕੀਤਾ ਹੈ। ਇਸ ਤੋਂ ਇਲਾਵਾ ਨਾਗਰਿਕਤਾ ਅਤੇ ਦਿਵਾਲਿਆ ਕੋਡ ਵੀ ਬਹੁਤ ਅਹਿਮ ਰਿਹਾ ਹੈ।
ਨਿਰਯਾਤ ਕਲੀਅਰੈਂਸ ਲਈ ਇਕਹਰੀ ਖਿੜਕੀ  ਅਤੇ ਵਪਾਰ ਲਈ ਅਸਾਨ ਸਹੂਲਤ ਮੁਹੱਈਆ ਕਰਵਾਉਣ ਵਰਗੇ ਖੇਤਰੀ ਸੁਧਾਰਾਂ ਸਦਕਾ ਵੀ ਵਪਾਰਕ ਮਾਹੌਲ ਨੂੰ ਸਹੀ ਕੀਤਾ ਹੈ ਅਤੇ ਨਾਲ ਹੀ ਦੇਸ਼ ਦੀ ਆਰਥਿਕ ਵਿਕਾਸ ਨੂੰ ਵੀ ਅੱਗੇ ਵਧਾਇਆ ਹੈ।ਪਿਛਲੇ ਕੁੱਝ ਸਾਲਾਂ ‘ਚ ਡਿਜੀਟਾਈਜੇਸ਼ਨ ਨੂੰ ਉਤਸ਼ਾਹਿਤ ਕੀਤਾ ਗਿਆ ਹੈ।ਜਿਸ ‘ਚ ਖਰੀਦ ਅਤੇ ਅਦਾਇਗੀ ਲਈ ਇੰਨਾਂ ਮੰਚਾਂ ਦੀ ਖੁੱਲ੍ਹ ਕੇ ਵਰਤੋਂ ਹੋ ਰਹੀ ਹੈ।ਵਿਸ਼ਵ ਬੈਂਕ ਅਤੇ ਏਸ਼ੀਆਈ ਵਿਕਾਸ ਬੈਂਕ ਵਰਗੇ ਅੰਤਰਰਾਸ਼ਟਰੀ ਆਰਥਿਕ ਸੰਗਠਨਾਂ ਨੇ ਵੀ ਭਾਰਤ ਦੇ ਆਰਥਿਕ ਸੁਧਾਰਾਂ ਨੂੰ ਮਾਨਤਾ ਦਿੱਤੀ ਹੈ।ਵਿਸ਼ਵ ਬੈਂਕ ਦੀ ਵਪਾਰ ਕਰਨ ‘ਚ ਅਸਾਨੀ ਦੇ ਸੂਚਕਾਂਕ ‘ਚ ਭਾਰਤ 2016 ‘ਚ 130ਵੇਂ ਸਥਾਨ ਤੋਂ 53 ਅੰਕਾਂ ਦੀ ਸ਼ਾਨਦਾਰ ਤਰੱਕੀ ਨਾਲ 2018 ‘ਚ 77ਵੇਂ ਸਥਾਨ ‘ਤੇ ਪਹੁੰਚ ਗਿਆ ਸੀ।ਵੈਸੇ ਤਾਂ ਇਹ ਤਰੱਕੀ ਸਕਾਰਾਤਮਕ ਸੰਕੇਤ ਪੇਸ਼ ਕਰਦੀ ਹੈ।ਪਰ ਆਈ.ਐਮ.ਐਫ. ਵੱਲੋਂ ਭਾਰਤ ਨੂੰ ਸੁਚੇਤ ਰਹਿਣ ਲਈ ਵੀ ਲਗਾਤਾਰ ਕਿਹਾ ਜਾ ਰਿਹਾ ਹੈ।ਉਭਰਦੇ ਬਾਜ਼ਾਰਾਂ ਸਮੇਤ ਆਲਮੀ ਅਰਥਵਿਸਵਥਾਵਾਂ ਦਾ ਵਿਕਾਸ ਅਨੁਮਾਨ ਨਿਰਾਸ਼ਾਜਨਕ ਹੈ ਅਤੇ ਇਹ ਭਾਰਤ ਦੀ ਅਰਥਵਿਵਸਥਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।ਆਉਣ ਵਾਲੇ ਸਮੇਂ ‘ਚ ਜ਼ਰੂਰੀ ਵਸਤਾਂ ਦੀ ਨਰਮ ਸਥਿਤੀ ਅਤੇ ਤੇਲ ਦੀਆਂ ਕੀਮਤਾਂ ‘ਚ ਕਮੀ ਵੀ ਭਾਰਤ ਨੂੰ ਰਾਹਤ ਪ੍ਰਦਾਨ ਕਰ ਸਕਦੀ ਹੈ।ਇਸ ਲਈ ਵਿਕਾਸ ਦਰ ਨੂੰ ਬਰਕਰਾਰ ਰੱਖਣ ਲਈ ਆਈ.ਐਮ.ਐਫ ਨੇ ਹੋਰ ਵਿੱਤੀ ਮਜ਼ਬੂਤੀ ਅਤੇ ਜਨਤਕ ਕਰਜੇ ‘ਚ ਕਮੀ ਦੀ ਸਲਾਹ ਦਿੱਤੀ ਹੈ।ਆਈ.ਐਮ.ਐਫ. ਨੇ ਪੂੰਜੀਕਰਣ ਦੇ ਪੱਧਰ ‘ਚ ਵਾਧਾ ਕਰਨ ਲਈ ਸਰਕਾਰੀ ਮਾਲਕੀ ਵਾਲੇ ਬੈਂਕਾਂ ਦੀ ਗ਼ੈਰ ਕਾਰਗੁਜ਼ਾਰੀ ਵਾਲੀ ਸੰਪਤੀ ‘ਚ ਕਟੌਤੀ ਕਰਨ ਦੀ ਸਲਾਹ ਦਿੱਤੀ ਹੈ।
ਵਿਕਾਸ ਦਰ ‘ਚ ਅੜਿੱਕਾ ਖੜ੍ਹਾ ਕਰਨ ਵਾਲੇ ਪੁਰਾਣੇ ਕਾਨੂੰਨਾਂ ਅਤੇ  ਨੇਮਾਂ ਨੂੰ ਦੂਰ ਕਰਕੇ ਸੁਧਾਰ ਏਜੰਡੇ ਨੂੰ ਮਜ਼ਬੂਤ ਕਰਨ ਲਈ ਭਾਰਤ ਪੂਰੀ ਤਰਹਾਂ ਨਾਲ ਵਚਨਬੱਧ ਹੈ।
ਨਿਰਯਾਤ ਅਧਾਰਿਤ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਭਾਰਤ ਕਈ ਨਵੀਆਂ ਨੀਤੀਆਂ ‘ਤੇ ਕੰਮ ਕਰ ਰਿਹਾ ਹੈ।
ਭਾਰਤ ਆਲਮੀ ਅਰਥਵਿਵਸਥਾ ਦੇ ਪ੍ਰਮੁੱਖਖ ਘਟਕ ਬਣਨ ਦੀ ਤਿਆਰੀ ‘ਚ ਹੈ ਅਤੇ ਨਵੀਆਂ ਖੋਜਾਂ ਅਤੇ ਉਦਮਸ਼ੀਲਤਾ ਦੀਆਂ ਕਹਾਣੀਆਂ ਨੂੰ ਲਿਖਣ ਲਈ ਤਿਆਰ ਬਰ ਤਿਆਰ ਹੈ।