ਜੈੱਟ ਏਅਰਵੇਜ਼ ਦੇ ਪਾਇਲਟਾਂ ਨੇ ਹੜਤਾਲ ‘ਤੇ ਜਾਣ ਦੇ ਫ਼ੈਸਲੇ ਨੂੰ ਟਾਲਿਆ, ਪ੍ਰਬੰਧਕਾਂ ਵੱਲੋਂ ਐਸ.ਬੀ.ਆਈ. ਨਾਲ ਹੋਵੇਗੀ ਪਹਿਲਾਂ ਬੈਠਕ

ਜੈੱਟ ਏਅਰਵੇਜ਼ ਦੇ ਪਾਇਲਟਾਂ ਵੱਲੋਂ ਹੜਤਾਲ ‘ਤੇ ਜਾਣ ਦੇ ਫ਼ੈਸਲੇ ਨੂੰ ਫਿਲਹਾਲ ਕੁੱਝ ਸਮੇਂ ਲਈ ਅੱਗੇ ਪਾ ਦਿੱਤਾ ਗਿਆ ਹੈ।ਵਿੱਤੀ ਸੰਕਟ ਨੂੰ ਝੱਲ ਰਹੇ ਜੈੱਟ ਏਅਰਵੇਜ਼ ਦੇ ਪਾਇਲਟਾਂ ਵੱਲੋਂ ਇਸ ਪ੍ਰਸਤਾਵਿਤ ਹੜਤਾਲ ਨੂੰ ਮੁਅੱਤ ਲਇਸ ਲਈ ਕੀਤਾ ਗਿਆ ਹੈ ਕਿਉਂਕਿ ਅੱਜ ਏਅਰਲਾਈਨ ਪ੍ਰਬੰਧਕ ਅਤੇ ਭਾਰਤੀ ਸਟੇਟ ਬੈਂਕ ਵਿਚਾਲੇ ਇਕ ਅਹਿਮ ਬੈਠਕ ਦਾ ਆਯੋਜਨ ਕੀਤਾ ਗਿਆ ਹੈ।
ਦੋਵੇਂ ਧਿਰਾਂ ਬਚਾਓ ਪੱਖ ਦੇ ਹਿੱਸੇ ਵੱਜੋਂ ਪਿਛਲੇ ਮਹੀਨੇ ਤੋਂ 15.. ਕਰੋੜ ਰੁਪਏ ਦੇ ਕਰਜੇ ਬਾਰੇ ਚਰਚਾ ਕਰਨਗੀਆਂ।ਭਾਵੇਂ ਕਿ ਕਰਜੇ ਨੂੰ ਮਨਜ਼ੂਰੀ ਮਿਲ ਗਈ ਹੈ ਪਰ ਇਸ ਨਾਲ ਸਬੰਧਿਤ ਫੰਡ ਅਜੇ ਵੀ ਜਾਰੀ ਨਹੀਂ ਹੋਏ ਹਨ।
ਦੱਸਣਯੋਗ ਹੈ ਕਿ ਬਿਤੇ ਦਿਨ ਏਅਰਲਾਈਨ ਦੇ 1000 ਤੋਂ ਵੀ ਵੱਧ ਪਾਇਲਟਾਂ ਅਤੇ ਇੰਜੀਨੀਅਰਾਂ ਨੇ ਅੱਧੀ ਰਾਤ ਤੋਂ ਕੰਮ ਠੱਪ ਕਰਨ ਦੀ ਗੱਲ ਕਹੀ ਸੀ।ਜੈੱਟ ਕੰਪਨੀ ਦੇ ਮੁਲਾਜ਼ਮਾਂ ਨੂੰ ਮਾਰਚ ਮਹੀਨੇ ਤੋਂ ਤਨਖਾਹ ਨਹੀਂ ਮਿਲੀ ਹੈ।