ਭਾਰਤ ਆਬੂ ਧਾਬੀ ਅੰਤਰਰਾਸ਼ਟਰੀ ਪੁਸਤਕ ਮੇਲੇ 2019 ‘ਚ ਮਹਿਮਾਨ ਮੁਲਕ ਵੱਜੋਂ ਕਰੇਗਾ ਸ਼ਿਰਕਤ

ਸੰਯੁਕਤ ਅਰਬ ਅਮੀਰਾਤ ‘ਚ 24 ਤੋਂ 30 ਅਪ੍ਰੈਲ ਤੱਕ ਆਯੋਜਿਤ ਹੋਣ ਵਾਲੇ ਆਬੂ ਧਾਬੀ ਅੰਤਰਰਾਸ਼ਟਰੀ ਪੁਸਤਕ ਮੇਲੇ ਦੇ 29ਵੇਂ ਐਡੀਸ਼ਨ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ।ਇਸ ‘ਚ 50 ਮੁਲਕਾਂ ਦੀਆਂ 1000 ਤੋਂ ਵੱਧ ਪ੍ਰਦਸ਼ਨੀਆਂ ਆਯੋਜਿਤ ਹੋਣ ਦੀ ਸੰਭਾਵਨਾ ਹੈ।
ਇਸ ਪੁਸਤਕ ਮੇਲੇ ‘ਚ ਭਾਰਤ ਬਤੌਰ ਮਹਿਮਾਨ ਮੁਲਕ ਵੱਜੋਂ ਹਿੱਸਾ ਲਵੇਗਾ।
ਇਸ ਮੇਲੇ ਦਾ ਉਦੇਸ਼ ਸੰਯੁਕਤ ਅਰਬ ਅਮੀਰਾਤ ਦੀ ਅਮੀਰ ਵਿਰਾਸਤ, ਪ੍ਰਮਾਣਿਕਤਾ ਅਤੇ ਆਧੁਨਿਕਤਾ ਦੇ ਨਾਲ-ਨਾਲ ਸੱਭਿਆਚਾਰਕ ਅਤੇ ਸਾਹਿਿਤਕ ਪਹੁੰਚ ਨੂੰ ਪੇਸ਼ ਕਰਨਾ ਹੈ।
ਭਾਰਤ ਦੇ ਇਸ ਮੇਲੇ ‘ਚ ਹਿੱਸਾ ਲੈਣ ਨਾਲ ਉਮੀਦ ਕੀਤੀ ਜਾ ਰਹੀ ਹੈ ਕਈ ਈਵੈਂਟ ‘ਚ ਦਰਸ਼ਕਾਂ ਦੀ ਗਿਣਤੀ ‘ਚ ਇਜ਼ਾਫਾ ਜ਼ਰੂਰ ਹੋਵੇਗਾ।ਭਾਰਤੀ ਪੈਵੀਲੀਅਨ ਦੀ ਮੇਜ਼ਬਾਨੀ ਭਾਰਤੀ ਲੇਖਕਾਂ, ਸਾਹਿਤਕ ਵਿਦਵਾਨਾਂ ਵੱਲੋਂ ਕੀਤੀ ਜਾਵੇਗੀ, ਜੋ ਕਿ ਦੇਸ਼ ਦੇ ਸਾਹਿਤ ਅਤੇ ਕਲਾ ਦੇ ਦੂਤ ਵੱਜੋਂ ਭੂਮਿਕਾ ਨਿਭਾਉਣਗੇ ।
ਮਿਸ਼ਂ ਦੀ ਉਪ ਚੀਫ਼ ਸਮੀਤਾ ਪੰਤ ਨੇ ਅਬੂ ਧਾਬੀ ‘ਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵੱਲੋਂ ਇਸ ਪੁਸਤਕ ਮੇਲੇ ‘ਚ ਸ਼ਿਰਕਤ ਕਰਨਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਵਿਚਲੇ ਰਣਨੀਤਕ ਸਬੰਧ ਬਹੁਤ ਮਜ਼ਬੂਤ ਹਨ।