ਮਹਾਰਾਸ਼ਟਰ: ਗੜਚਿਰੋਲੀ ਅਤੇ ਚੀਮੌਰ ਚੋਣ ਹਲਕਿਆਂ ਦੇ ਚਾਰ ਪੋਲਿੰਗ ਬੂਥਾਂ ‘ਤੇ ਮੁੜ ਵੋਟਿੰਗ ਸ਼ੁਰੂ

ਮਹਾਰਾਸ਼ਟਰ  ਦੇ ਨਕਸਲ ਪ੍ਰਭਾਵਿਤ ਗੜਚਰੋਲੀ ਅਤੇ ਚੀਮੌਰ ਲੋਕ ਸਭਾ ਹਲਕਿਆਂ ਦੇ ਚਾਰ ਪੋਲਿੰਗ ਬੂਥਾਂ ‘ਤੇ ਅੱਜ ਮੁੜ ਵੋਟਿੰਗ ਹੋ ਰਹੀ ਹੈ।ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਵੋਟਾਂ ਪੈਣਗੀਆਂ।
ਚੋਣ ਕਮਿਸ਼ਨ ਅਧਿਕਾਰੀਆਂ ਨੇ ਦੱਸਿਆ ਹੈ ਕਿ ਵਟਾਲੀ, ਗੜਦੇਵਾੜਾ, ਗੜਦੇਵਾੜਾ (ਪੁਸ਼ੌਤੀ) ਅਤੇ ਗੜਦੇਵਾੜਾ (ਵਾਂਗੇਟੂਰੀ) ਵਿਖੇ ਮੁੜ ਮਤਦਾਨ ਕੀਤਾ ਜਾ ਰਿਹਾ ਹੈ।