ਸੋਮਾਲੀਆ: ਹਵਾਈ ਹਮਲੇ ‘ਚ ਇਸਲਾਮਿਕ ਰਾਜ ਅੱਤਵਾਦੀ ਸਮੂਹ ਦਾ ਦੂਜਾ ਕਮਾਂਡਰ ਢੇਰ

ਸੋਮਾਲੀਆ ‘ਚ ਪਟਲੈਂਡ ਦੇ ਉੱਤਰ-ਪੱਛਮੀ ਨਿਜ਼ਾਮ ਦੇ ਸੁਰੱਖਿਆ ਮੰਤਰੀ ਨੇ ਕਿਹਾ ਕਿ ਇੱਕ ਹਵਾਈ ਹਮਲੇ ‘ਚ ਇਸਲਾਮਿਕ ਰਾਜ ਅੱਤਵਾਦੀ ਸਮੂਹ ਦਾ ਦੂਜਾ ਅਹਿਮ ਕਮਾਂਡਰ ਮਾਰਿਆ ਗਿਆ ਹੈ।
ਅਬਦਿਸਮੇਡ ਮੁਹੰਮਦ ਗਲਾਨ ਨੇ ਦੱਸਿਆ ਕਿ ਇਹ ਹਵਾਈ ਹਮਲਾ ਬਾਰੀ ਖੇਤਰ ਦੇ ਇਸਕੁਸ਼ੂਬਨ ਜ਼ਿਲ੍ਹੇ ਦੇ ਸਿਰੀਰਿਓ ਪਿੰਡ ਨਜ਼ਦੀਕ ਕੀਤਾ ਗਿਆ ਸੀ।ਇਸ ਹਮਲੇ ‘ਚ ਅਬਦੀਹਾਕਿਮ ਦੇ ਮਾਰੇ ਜਾਣ ਦੀ ਖ਼ਬਰ ਹੈ।ਸੁਰੱਖਿਆ ਮੰਤਰੀ ਨੇ ਇਸ ਹਮਲੇ ਨੂੰ ਕਰਨ ਵਾਲੀ ਧਿਰ ਸਬੰਧੀ ਕੁੱਝ ਨਹੀਂ ਕਿਹਾ।