ਆਈ.ਪੀ.ਐਲ. 2019: ਮੁਬੰਈ ਇੰਡੀਅਨਜ਼ ਨੇ ਰਾਇਲ ਚੈਲੇਂਜ਼ਰਸ ਬੰਗਲੌਰ ਨੂੰ 5 ਵਿਕਟਾਂ ਨਾਲ ਦਿੱਤੀ ਮਾਤ

ਆਈ.ਪੀ.ਐਲ. ਦੇ ਸੀਜ਼ਨ 12 ਦੇ ਬੀਤੀ ਰਾਤ ਮੁਬੰਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਮੁਬੰਈ ਇੰਡੀਅਨਜ਼ ਨੇ ਰਾਇਲ ਚੈਲੇਂਜ਼ਰਸ ਨੂੰ 5 ਵਿਕਟਾਂ ਨਾਲ ਹਰਾਇਆ।ਬੰਗਲੌਰ ਵੱਲੋਂ 172 ਦੌੜਾਂ ਦੇ ਟੀਚੇ ਨੂੰ ਮੁਬੰਈ ਦੀ ਟੀਮ ਨੇ 19 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ ਹਾਸਿਲ ਕਰ ਲਿਆ।
ਹਾਰਦਿਕ ਪਾਂਡੇ ਨੇ 16 ਗੇਂਦਾਂ ‘ਚ ਨਾਬਾਦ 37 ਦੌੜਾਂ ਬਣਾਈਆਂ, ਜਿਸ ‘ਚ 5 ਚੌਕੇ ਅਤੇ 2 ਛੱਕੇ ਸ਼ਾਮਿਲ ਹਨ।
ਅੱਜ ਦੇ ਮੈਚ ‘ਚ ਕਿੰਗਜ਼ 11 ਪੰਜਾਬ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।ਇਹ ਮੈਚ ਰਾਤ 8 ਵਜੇ ਮੁਹਾਲੀ ਵਿਖੇ ਆਈ.ਐਸ. ਬਿੰਦਰਾ ਸਟੇਡੀਅਮ ਵਿਖੇ ਖੇਡਿਆ ਜਾਵੇਗਾ।