ਝਾਰਖੰਡ: ਮੁਕਾਬਲੇ ਦੌਰਾਨ ਇੱਕ ਜਵਾਨ ਸ਼ਹੀਦ ਅਤੇ 3 ਨਕਸਲਵਾਦੀ ਹਲਾਕ

ਝਾਰਖੰਡ ‘ਚ ਗਿਰੀਡੀਹ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਅਤੇ ਨਕਸਲਵਾਦੀਆਂ ਦਰਮਿਆਨ ਹੋਈ ਮੁੱਠਭੇੜ ‘ਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ 3 ਮਾਓਵਾਦੀ ਵੀ ਹਲਾਕ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸਵੇਰ ਨੂੰ ਬੇਲਬਾਹ ਘਾਟ ਦੇ ਜੰਗਲਾਂ ‘ਚ ਇਹ ਮੁਕਾਬਲਾ ਸ਼ੁਰੂ ਹੋਇਆ ਸੀ।ਸੀ.ਆਰ.ਪੀ.ਐਫ. ਦੇ ਜਵਾਨ ਨਕਸਲ ਵਿਰੋਧੀ ਮੁਹਿੰਮ ਤਹਿਤ ਇਸ ਖੇਤਰ ‘ਚ ਦੌਰੇ ‘ਤੇ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਨਕਸਲੀਆਂ ਦੀਆਂ ਲਾਸ਼ਾਂ ਹਥਿਆਰ ਸਮੇਤ ਬਰਾਮਦ ਕਰ ਲਈਆਂ ਗਈਆਂ ਹਨ।ਸੁਰੱਖਿਆ ਬਲਾਂ ਵੱਲੋਂ ਖੋਜ ਮੁਹਿੰਮ ਅਜੇ ਵੀ ਜਾਰੀ ਹੈ।