ਟੈਨਿਸ: ਪ੍ਰਜਨੇਸ਼ ਨੇ ਆਪਣੇ ਕਰੀਅਰ ਦਾ ਉੱਚ ਸਥਾਨ ਕੀਤਾ ਹਾਸਿਲ, 80ਵੇਂ ਸਥਾਨ ‘ਤੇ ਕੀਤੀ ਪਹੁੰਚ

ਟੈਨਿਸ ‘ਚ ਤਾਜ਼ਾ ਏ.ਟੀ.ਪੀ. ਦਰਜਾਬੰਦੀ ਸੋਮਵਾਰ ਨੂੰ ਜਾਰੀ ਕੀਤੀ ਗਈ, ਜਿਸ ‘ਚ ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁਨੇਸਵਰਨ ਨੇ ਆਪਣੇ ਕਰੀਅਰ ਦੀ ਸਰਬੋਤਮ ਦਰਜਾਬੰਦੀ ਹਾਸਿਲ ਕਰਦਿਆਂ 80ਵਾਂ ਸਥਾਨ ਹਾਸਿਲ ਕੀਤਾ।
ਚੇਨਈ ਵਾਸੀ 29 ਸਾਲਾ ਪ੍ਰਜਨੇਸ਼ ਨੇ ਫਰਵਰੀ ਮਹੀਨੇ ਸਿਖਰਲੇ 100 ਖਿਡਾਰੀਆਂ ‘ਚ ਆਪਣੀ ਜਗ੍ਹਾ ਬਣਾਈ।ਸਿੰਗਲ ਦਰਜਾਬੰਦੀ ‘ਚ ਉਹ ਭਾਰਤੀ ਟੈਨਿਸ ਦੇ ਇਤਿਹਾਸ ‘ਚ 6ਵਾਂ ਸਭ ਤੋਂ ਉੱਚ ਦਰਜਾ ਹਾਸਿਲ ਕਰਨ ਵਾਲਾ ਖਿਡਾਰੀ ਹੈ।
ਇੱਕ ਹੋਰ ਭਾਰਤੀ ਟੈਨਿਸ ਖਿਡਾਰੀ ਰਾਮਕੁਮਾਰ ਰਾਮਾਨਾਥਨ ਆਪਣੇ ਮੌਜੂਦਾ 150ਵੇਂ ਸਥਾਨ ਤੋਂ 16 ਸਥਾਨਾਂ ਦੀ ਗਿਰਾਵਟ ਨਾਲ 157ਵੇਂ ਸਥਾਨ ‘ਤੇ ਪਹੁੰਚ ਗਿਆ ਹੈ।