ਨਵਿਆਉਣਯੋਗ ਊਰਜਾ ਦੇ ਖੇਤਰ ‘ਚ ਭਾਰਤ ਅਤੇ ਡੈਨਮਾਰਕ ਵਿਚਾਲੇ ਸਹਿਕਾਰਤਾ ਇਕਰਾਰਨਾਮੇ ਨੂੰ ਕੈਬਨਿਟ ਵੱਲੋਂ ਮਨਜ਼ੂਰੀ

ਕੈਬਨਿਟ ਨੇ ਭਾਰਤ ਅਤੇ ਡੈਨਮਾਰਕ ਦਰਮਿਆਨ ਨਵਿਆਉਣਯੋਗ ਊਰਜਾ ਖੇਤਰ ‘ਚ ਸਹਿਯੋਗ ਨੂੰ ਵਧੇਰੇ ਉਤਸ਼ਾਹਿਤ ਕਰਨ ਲਈ ਹੋਏ ਸਮਝੌਤੇ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ।
ਇਹ ਸਮਝੌਤਾ ਇਸ ਸਾਲ ਮਾਰਚ ਮਹੀਨੇ ਸਹੀਬੱਧ ਹੋਇਆ ਸੀ।ਇੱਕ ਸਰਕਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਦਸਤਾਵੇਜ਼ ਦੋਵਾਂ ਮੁਲਕਾਂ  ਵਿਚਾਲੇ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰੇਗਾ।