ਪਾਕਿਸਤਾਨ: ਕਰਾਚੀ ‘ਚ ਆਏ ਧੂੜ ਭਰੇ ਤੂਫ਼ਾਨ ਕਾਰਨ 5 ਲੋਕਾਂ ਦੀ ਮੌਤ, 36 ਜ਼ਖਮੀ

ਪਾਕਿਸਤਾਨ ‘ਚ ਕਰਾਚੀ ਵਿਖੇ ਤੇਜ਼ ਹਵਾਵਾਂ ਅਤੇ ਧੂੜ ਭਰੇ ਤੂਫ਼ਾਨ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 36 ਲੋਕ ਜ਼ਖਮੀ ਹੋ ਗਏ ਹਨ।
ਬਚਾਅ ਅਧਿਕਾਰੀਆਂ ਅਤੇ ਪੁਲਿਸ ਨੇ 5 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ‘ਚ ਮੀਂਹ ਅਤੇ ਹੋਰ ਧੂੜ ਭਰੀ ਹਨੇਰੀ ਦੀ ਭਵਿੱਖਬਾਣੀ ਕੀਤੀ ਹੈ।
ਕਰਾਚੀ-ਕੁਏਟਾ ਰਾਜਮਾਰਗ ‘ਤੇ ਕਈ ਵਾਹਨ ਇੱਕ ਦੂਜੇ ‘ਚ ਟਕਰਾ ਕੇ ਹਾਦਸਾਗ੍ਰਸਤ ਹੋਏ।ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋਏ।