ਫਰਾਂਸ: ਰਾਸ਼ਟਰਪਤੀ ਮੈਕਰੋਨ ‘ ਯੇਲੋ ਵੇਸਟ’ ਨੂੰ ਰੋਕਣ ਲਈ ਨਵੇਂ ਉਪਾਵਾਂ ਦਾ ਕਰਨਗੇ ਐਲਾਨ

ਫਰਾਂਸ ਦੇ ਰਾਸ਼ਟਰਪਤੀ ਅਮੇਨੁਅਲ ਮੈਕਰੋਨ ਪੰਜ ਮਹੀਨੇ ਪਹਿਲੇ ਕੌਮੀ ਪੱਧਰ ‘ਤੇ ਚੱਲੇ ‘ ਯੇਲੋ ਵੇਸਟ’ ਰੋਸ ਪ੍ਰਦਰਸ਼ਨ ਨੂੰ ਰੋਕਣ ਲਈ ਅੱਜ ਰਾਤ ਨੂੰ ਕਈ ਪ੍ਰਮੁੱਖ ਨੀਤੀਗਤ ਐਲਾਨ ਕਰਨਗੇ।
ਮੈਕਰੋਨ ਦੀਆਂ ਸੁਧਾਰ ਮੁਹਿੰਮਾਂ ਖ਼ਿਲਾਫ਼ ਯੇਲੋ ਵੇਸਟ ਨੇ ਕਈ ਸਵਾਲਿਆ ਨਿਸ਼ਾਨ ਲਗਾਏ ਹਨ ਅਤੇ ਨਵੰਬਰ ‘ਚ ਇਸ ਦੇ ਵਿਰੋਧ ‘ਚ ਸਮਾਜਿਕ ਅਸਮਾਨਤਾ ਦੇ ਖ਼ਿਲਾਫ ਇੱਕ ਅੰਦੋਲਨ ਵੀ ਸ਼ੁਰੂ ਕੀਤਾ।
ਰਾਸ਼ਟਰਪਤੀ ਮੈਕਰੋਨ ਨੇ ਆਪਣੇ ਟਵੀਟ ਸੰਦੇਸ਼ ਰਾਹੀਂ ਕਿਹਾ  ਕਿ ਉਨ੍ਹਾਂ ਨੇ ਗੁੱਸੇ ਨੂੰ ਕਿਸੇ ਸੁਚੱਜੇ ਹੱਲ ‘ਚ ਤਬਦੀਲ ਕਰਨ ਦਾ ਨਿਸ਼ਠਾ ਕੀਤਾ ਹੈ।
ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਯੇਲੋ ਵੇਸਟ ਅੰਦੋਲਨ ‘ਚ 7 ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ ਸੀ॥ਦਰਅਸਲ ਫਰਾਂਸ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ‘ਚ ਕੀਤੇ ਵਾਧੇ ਵਿਰੁੱਧ ਪਿਛਲੇ ਸਾਲ ਨਵੰਬਰ ਮਹੀਨੇ ਲੋਕਾਂ ਨੇ ਇਸ ਅੰਦੋਲਨ ਨੂੰ ਵਿੱਢਿਆ ਸੀ।