ਫੌਜ ਭਾਰਤੀ ਤੱਟ ਰੱਖਿਅਕਾਂ ਨਾਲ ਸਾਂਝੀ ਕਿਵਾਇਦ ਦੀ ਬਣਾ ਰਹੀ ਹੈ ਯੋਜਨਾ: ਫੌਜ ਮੁੱਖੀ  

ਫੌਜ ਮੁੱਖੀ ਜਨਰਲ ਬਿਿਪਨ ਰਾਵਤ ਨੇ ਕਿਹਾ ਕਿ ਫੌਜ ਭਾਰਤੀ ਤੱਟ ਰੱਖਿਅਕਾਂ ਨਾਲ ਸਾਂਝੀ ਕਿਵਾਇਦ ਦੀ ਯੋਜਨਾ ਬਣਾ ਰਹੀ ਹੈ।
ਬੀਤੇ ਦਿਨ ਵਿਸ਼ਾਖਾਪਟਨਮ ‘ਚ ਓ.ਪੀ.ਵੀ. ਵੀਰਾ ਨੂੰ ਜਾਰੀ ਕਰਨ ਮੌਕੇ ਜਨਰਲ ਰਾਵਤ ਨੇ ਇਹ ਵਿਚਾਰ ਸਾਂਝੇ ਕੀਤੇ।ਇਹ ਸਮੁੰਦਰੀ ਜਹਾਜ਼ ਨਵੀਂ ਪੀੜ੍ਹੀ ਓ.ਪੀ.ਵੀ. ਦਾ ਤੀਜਾ ਜਹਾਜ਼ ਹੈ।ਜਨਰਲ ਰਾਵਤ ਨੇ ਕਿਹਾ ਕਿ ਵੀਰਾ ਤੱਟ ਰੱਖਿਅਕ ਨਿਗਰਾਨ ਸਮੁੰਦਰੀ ਸਰਹੱਦਾਂ ਨੂੰ ਵਧੇਰੇ ਪ੍ਰਭਾਵੀ ਢੰਗ ਨਾਲ ਮਦਦ ਪ੍ਰਦਾਨ ਕਰੇਗਾ।
97 ਮੀਟਰ ਲੰਬਾ ਅਤੇ 15 ਮੀਟਰ ਚੌੜੇ ਵੀਰਾ ਕੋਲ 5 ਹਜ਼ਾਰ ਨੌਟੀਕਲ ਰੇਂਜ ਸਮਰੱਥਾ ਹੈ।