ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ਲਈ ਅੱਜ ਜਾਰੀ ਹੋਵੇਗਾ ਨੋਟੀਫਿਕੇਸ਼ਨ

ਲੋਕ ਸਭਾ ਚੋਣਾਂ ਦੇ ਛੇਵੇਂ ਗੇੜ੍ਹ ਲਈ ਅੱਜ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।12 ਮਈ ਨੂੰ ਇਸ ਪੜਾਅ ਤਹਿਤ ਵੋਟਾਂ ਪੈਣਗੀਆਂ ਅਤੇ 7 ਸੂਬਿਆਂ ਦੇ 59 ਚੋਣ ਹਲਕਿਆਂ ‘ਚ ਵੋਟਰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨਗੇ।
ਉੱਤਰ ਪ੍ਰਦੇਸ਼ ਦੀਆਂ 14, ਹਰਿਆਣਾ ਦੀਆਂ 10, ਬਿਹਾਰ , ਪੱਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ਦੀਆਂ 8-8, ਦਿੱਲੀ ਦੀਆਂ 7 ਅਤੇ ਝਾਰਖੰਡ ਦੀਆਂ 4 ਸੀਟਾਂ ‘ਤੇ ਮਤਦਾਨ ਹੋਵੇਗਾ।