ਸੈਂਸੈਕਸ ‘ਚ 139 ਅੰਕ ਅਤੇ ਨਿਫਟੀ ‘ਚ 47 ਅੰਕਾਂ ਦੀ ਆਈ ਤੇਜ਼ੀ

ਪ੍ਰਮੁੱਖ ਘਰੇਲੂ ਸੂਚਕਾਂਕ ਬੀਤੇ ਦਿਨ ਵਾਧੇ ਨਾਲ ਬੰਦ  ਹੋਏ।ਸੈਂਸੈਕਸ ਅਤੇ ਨਿਫਟੀ ਦੋਵਾਂ ‘ਚ ਹੀ ਤਕਰੀਬਨ 0.4 % ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ।
ਬੰਬੇ ਸ਼ੇਅਰ ਬਾਜ਼ਾਰ ‘ਚ ਸੈਂਸਕਸ 139 ਅੰਕਾਂ ਦੀ ਤੇਜ਼ੀ ਨਾਲ 38,906 ‘ਤੇ ਬੰਦ ਹੋਇਆ ਜਦਕਿ ਨੈਸ਼ਨਲ ਸ਼ੇਅਰ ਬਾਜ਼ਾਰ ‘ਚ ਨਿਫਟੀ 47 ਅੰਕਾਂ ਦੀ ਤੇਜ਼ੀ ਨਾਲ 11,690 ‘ਤੇ ਬੰਦ ਹੋਇਆ।