ਰੂਸ ਅਤੇ ਯੂਕਰੇਨ ਝਗੜਾ ਕੌਮਾਂਤਰੀ ਅਦਾਲਤ ਵਿਚ

ਆਰਬਿਟਰੇਸ਼ਨ ਦੀ ਸਥਾਈ ਅਦਾਲਤ ਜੂਨ ਵਿਚ ਰੂਸ ਅਤੇ ਯੂਕਰੇਨ ਦੇ ਆਪਸੀ ਮਸਲੇ ਨੂੰ ਸੁਣੇਗੀ। ਜ਼ਿਕਰਯੋਗ ਹੈ ਕਿ ਰੂਸ ਨੇ 2014 ਵਿਚ ਬਲੈਕ ਸੀ ਪੈਨਨਸੂਲਾ ਖੇਤਰ ਉੱਪਰ ਅਧਿਕਾਰ ਕਰ ਲਿਆ ਸੀ ਜਦੋ ਕਿ ਇਸ ਤੋਂ ਪਹਿਲਾਂ ਤੱਕ ਇਹ ਦੋਵੇਂ ਦੇਸ਼ ਇਸ ਹਿੱਸੇ ਦੀ ਵਰਤੋਂ ਕਰ ਰਹੇ ਸੀ। ਕੀਵ ਨੇ 2016 ਵਿਚ ਇਸ ਮੁੱਦੇ ਨੂੰ ਕੌਮਾਂਤਰੀ ਅਦਾਲਤ ਤੱਕ ਖਿੱਚ ਲਿਆ। ਉਂਝ, ਮਾਸਕੋ ਨੇ ਸੁਣਵਾਈ ਲਈ ਆਪਣਾ ਪੱਖ ਅਦਾਲਤ ਕੋਲ ਭੇਜ ਦਿੱਤਾ ਹੈ।