ਸੰਯੁਕਤ ਰਾਸ਼ਟਰ ਦੇ ਸੱਭਿਆਚਾਰਕ ਮਾਹਰਾਂ ਨੇ ਪੈਰਿਸ ਦੀ ਨੋਟਰੇ ਡੈਮ ਚਰਚ ਦੀ ਮੁੜ ਉਸਾਰੀ ਲਈ ਮਦਦ ਦੀ ਕੀਤੀ ਪੇਸ਼ਕਸ਼

ਸੰਯੁਕਤ ਰਾਸ਼ਟਰ ਦੇ ਸੱਭਿਆਚਾਰਕ ਮਾਹਰਾਂ ਨੇ ਪੈਰਿਸ ਦੀ ਪੁਰਾਤਨ ਨੋਟਰੇ ਡੈਮ ਚਰਚ ਦੀ ਮੁੜ ਉਸਾਰੀ ‘ਚ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ।
ਯੂਨੇਸਕੋ ਵਿਸ਼ਵ ਵਿਰਾਸਤੀ ਕੇਂਦਰ ਦੇ ਨਿਦੇਸ਼ਕ ਮੈਕਟਿਲਡ ਰੋਸਲਰ ਨੇ ਬੀਤੇ ਦਿਨ ਯੂ.ਐਨ. ਨਿਊਜ਼ ਨੂੰ ਕਿਹਾ ਕਿ ਉਨ੍ਹਾਂ ਨੇ ਮੌਕੇ ਵਾਲੀ ਥਾਂ ਦਾ ਦੌਰਾ ਕੀਤਾ ਹੈ।ਉਨ੍ਹਾਂ ਕਿਹਾ ਕਿ ਇਹ ਚਰਚ ਇੱਕ ਵਿਸ਼ਵ ਵਿਆਪੀ ਚਿੰਨ੍ਹ ਹੈ, ਜੋ ਕਿ ਫਰਾਂਸ ਦੇ ਕੇਂਦਰ ‘ਚ ਹੈ ਅਤੇ ਇਸ ‘ਚ ਲੱਗੀ ਅੱਗ ਕਾਰਨ ਹੋਏ ਨੁਕਸਾਨ ਨੇ ਲੋਕਾਂ ਨੂੰ ਬਹੁਤ ਹੈਰਾਨ ਕੀਤਾ ਹੈ।
ਸ੍ਰੀ ਰੋਸਲਰ ਨੇ ਕਿਹਾ ਕਿ ਯੂਨੇਸਕੋ ਮਾਹਰਾਂ ਦੀ ਇੱਕ ਟੀਮ ਇਸ ਦੇ ਪੱਥਰ ਕਲਾ ਦੀ ਸਥਿਰਤਾ ਨੂੰ ਕਾਇਮ ਕਰਨ ਦੀ ਜਾਂਚ ‘ਚ ਲੱਗੇਗੀ।
ਯੂਨੇਸਕੋ ਮੁੱਖੀ ਨੇ ਕਿਹਾ ਕਿ ਇਸ ਚਰਚ ਨੂੰ 1991 ‘ਚ ਵਿਸ਼ਵ ਵਿਰਾਸਤੀ ਸੂਚੀ ‘ਚ ਸ਼ਾਮਿਲ ਕੀਤਾ ਗਿਆ ਸੀ।