ਆਈ.ਪੀ.ਐਲ: ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 40 ਦੌੜਾਂ ਨਾਲ ਹਰਾਇਆ

ਆਈ.ਪੀ.ਐਲ. ਕ੍ਰਿਕਟ ਵਿੱਚ, ਮੁੰਬਈ ਇੰਡੀਅਨਜ਼ ਨੇ ਬੀਤੀ ਰਾਤ ਦਿੱਲੀ ਕੈਪੀਟਲਜ਼ ਨੂੰ ਦਿੱਲੀ ਦੇ ਫ਼ਿਰੋਜ਼ ਸ਼ਾਹ ਕੋਟਲਾ ਸਟੇਡੀਅਮ ਵਿੱਚ ਦੂਜੇ ਗੇੜ ਦੇ ਮੈਚ ਵਿੱਚ 40 ਦੌੜਾਂ ਨਾਲ ਮਾਤ ਦਿੱਤੀ ਸੀ।

ਜਿੱਤ ਲਈ 169 ਦੌੜਾਂ ਦੇ ਟੀਚਾ ਪਿੱਛੇ ਛੱਡਦੇ ਹੋਏ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 9 ਵਿਕਟਾਂ ‘ਤੇ 128 ਦੌੜਾਂ ‘ਤੇ ਹੀ ਰੋਕ ਦਿੱਤਾ ਸੀ। ਰਾਹੁਲ ਚਹਰ ਨੇ 3 ਵਿਕਟਾਂ ਲਈਆਂ ਜਦੋਂਕਿ ਜਸਪ੍ਰੀਤ ਬੁਮਰਾਹ 2 ਵਿਕਟਾਂ ਹਾਸਿਲ ਕੀਤੀਆਂ।

ਇਸ ਤੋਂ ਪਹਿਲਾਂ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਹਾਰਦਿਕ ਪਾਂਡੇ ਨੇ 15 ਗੇਂਦਾਂ ਤੇ 32 ਦੌੜਾਂ ਅਤੇ ਕਰੁਣਲ ਪਾਂਡੇ ਨੇ 37 ਦੌੜਾਂ ਬਣਾਈਆਂ। ਬੱਲੇਬਾਜ਼ ਕੁਇੰਟਨ ਡੀ ਕੌਕ ਨੇ 35 ਦੌੜਾਂ ਬਣਾਈਆਂ।

ਅੱਜ ਕੋਲਕਾਤਾ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਦਾ ਸਾਹਮਣਾ ਹੋਵੇਗਾ।