ਪਾਕਿਸਤਾਨ ਦੇ ਵਿੱਤ ਮੰਤਰੀ ਅਸਦ ਉਮਰ ਨੇ ਦਿੱਤਾ ਅਸਤੀਫ਼ਾ

ਪਾਕਿਸਤਾਨ ਦੇ ਵਿੱਤ ਮੰਤਰੀ ਅਸਦ ਉਮਰ ਨੇ ਅੱਜ ਅਚਾਨਕ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਤਿਆਗ ਪੱਤਰ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਆਰਥਿਕ ਮੁਸੀਬਤਾਂ ਝੱਲ ਰਹੇ ਪਾਕਿਸਤਾਨ ਨੂੰ ਅੰਤਰ-ਰਾਸ਼ਟਰੀ ਮੁਦਰਾ ਕੋਸ਼  ਆਈ.ਐਮ.ਐਫ. ਦੇ ਰਾਹਤ ਪੈਕੇਜ ਦੇ ਰੂਪ ਵਿੱਚ ਅਰਬਾਂ ਡਾਲਰ ਦਾ ਕਰਜ਼ਾ ਮਿਲਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਸ਼੍ਰੀਮਨ ਉਮਰ ਹਾਲ ਹੀ ਵਿੱਚ ਆਈ.ਐਮ.ਐਫ. ਨਾਲ ਇਸ ਰਾਹਤ ਪੈਕਜ ਬਾਰੇ ਚਰਚਾ ਤੋਂ ਬਾਅਦ  ਅਮਰੀਕਾ ਵਾਪਸ ਪਰਤੇ ਹਨ।

ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਵਿਸ਼ੇਸ਼ ਤੌਰ ਤੇ ਵਿੱਤ ਮੰਤਰੀ ਉਮਰ ਦੇਸ਼ ਦੇ ਆਰਥਿਕ ਹਾਲਾਤਾਂ ਨਾਲ ਨਜਿੱਠਣ ਵਿੱਚ ਨਾਕਾਮਯਾਬ ਰਹਿਣ ਕਾਰਨ ਲਗਾਤਾਰ ਵਿਰੋਧੀ ਧਿਰ ਅਤੇ ਲੋਕਾਂ ਨਿਸ਼ਾਨੇ ਤੇ ਹਨ