ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਪਈਆਂ 66 ਫੀਸਦੀ ਵੋਟਾਂ

ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਪਈਆਂ ਵੋਟਾਂ ਦੀ ਗਿਣਤੀ 66 ਫੀਸਦੀ ਦਰਜ ਕੀਤੀ ਗਈ ਹੈ। ਵੀਰਵਾਰ ਦੇ ਦਿਨ ਚੋਣਾਂ ਦੇ ਇਸ ਦੂਜੇ ਪੜਾਅ ਵਿੱਚ 11 ਸੂਬਿਆਂ ਅਤੇ ਇਕ ਕੇਂਦਰ ਸ਼ਾਸ਼ਿਤ ਪ੍ਰਦੇਸ਼ ਦੇ 95 ਚੋਣ ਖੇਤਰ ਸ਼ਾਮਿਲ ਸਨ।  

ਨਵੀਂ ਦਿੱਲੀ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਉਮੇਸ਼ ਸਿਨਹਾ ਨੇ ਕਿਹਾ ਕਿ ਚੋਣਾਂ ਦੇ ਇਸ ਪੜਾਅ ਵਿੱਚ  11 ਰਾਜਾਂ ਅਤੇ ਇਕ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚ ਫੈਲੇ 95 ਵਿਧਾਨ ਸਭਾ ਖੇਤਰਾਂ ‘ਚ ਵੋਟ ਪ੍ਰਕਿਰਿਆ ਸ਼ਾਂਤੀਪੂਰਨ ਰਹੀ। ਉਨ੍ਹਾਂ ਕਿਹਾ ਕਿ ਲੋਕ, ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਵੱਡੀ ਗਿਣਤੀ ਵਿੱਚ ਬਾਹਰ ਆਏ।  

ਪੁਡੂਚੇਰੀ ਵਿੱਚ ਸਭ ਤੋਂ ਵੱਧ 78 ਫੀਸਦੀ ਵੋਟਿੰਗ ਦਰਜ ਕੀਤੀ ਗਈ, ਪੱਛਮੀ ਬੰਗਾਲ ਵਿੱਚ 76.07 ਫੀਸਦੀ ਵੋਟਾਂ ਪਈਆਂ। ਤਾਮਿਲਨਾਡੂ ਵਿੱਚ ਕੁੱਲ 39 ਸੀਟਾਂ ਵਿੱਚੋਂ 38 ਸੀਟਾਂ ‘ਤੇ ਵੋਟਾਂ ਪਈਆਂ ਜਿੱਥੇ  72 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਦਿੱਤੇ।

ਉੜੀਸਾ ਵਿੱਚ 35 ਵਿਧਾਨ ਸਭਾ ਸੀਟਾਂ ਲਈ ਵੋਟਾਂ ਪਾਈਆਂ ਗਈਆਂ। ਉੜੀਸਾ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਦੋਵੇਂ ਸਦਨਾਂ ਲਈ 64 ਫੀਸਦੀ ਵੋਟਾਂ ਪਈਆਂ