ਅਮਰੀਕਾ ਅਤੇ ਜਪਾਨ ਨੇ ਉੱਤਰ-ਕੋਰੀਆ ਨਾਲ ਸਮਝੌਤਾ ਕਰਨ ਲਈ ਕੀਤੀ ਮੁਲਾਕਾਤ

ਬੀਤੇ ਦਿਨੀਂ ਅਮਰੀਕਾ ਅਤੇ ਜਾਪਾਨ ਦੇ ਪ੍ਰਮੁੱਖ ਨੇਤਾਵਾਂ ਨੇ ਵਾਸ਼ਿੰਗਟਨ ਵਿਚ ਗੱਲਬਾਤ ਲਈ ਮੁਲਾਕਾਤ ਕੀਤੀ ਸੀ ਤਾਂ ਕਿ ਉਨ੍ਹਾਂ ਦੇ ਆਪਸੀ ਵਿਰੋਧੀ ਉੱਤਰੀ ਕੋਰੀਆ ਨਾਲ ਸਮਝੌਤਾ ਕੀਤਾ ਜਾਵੇ।
ਸਟੇਟ ਦੇ ਸਕੱਤਰ ਮਾਈਕ ਪੋਂਪਿਓ ਨੇ ਗੱਲਬਾਤ ਲਈ ਜਾਪਾਨੀ ਵਿਦੇਸ਼ ਮੰਤਰੀ ਤਾਰੋ ਕੋਨੋ ਦਾ ਸਵਾਗਤ ਕੀਤਾ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਅਨ ਨਾਲ ਹਨੋਈ ਵਿਖੇ ਹੋਈ ਸਿਖਰ-ਵਾਰਤਾ ਤੋਂ ਬਾਅਦ ਲਗਭਗ ਦੋ ਮਹੀਨੇ ਬਾਅਦ ਇਹ ਬੈਠਕ ਹੋਈ ਹੈ।
ਸ੍ਰੀ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਮਈ ਵਿਚ ਪਹਿਲੇ ਰਾਜ-ਮਹਿਮਾਨ ਵਜੋਂ ਜਪਾਨ ਦਾ ਦੌਰਾ ਕਰਨਗੇ।
ਉੱਤਰੀ ਕੋਰੀਆ ਨਾਲ ਸੁਲ੍ਹਾ ਕਰਨ ਲਈ ਜਾਪਾਨ ਨੇ ਜਨਤਕ ਤੌਰ ‘ਤੇ ਟਰੰਪ ਦੀ ਹਮਾਇਤ ਕੀਤੀ ਹੈ।