ਆਈ.ਪੀ.ਐਲ: ਐਡਨਜ਼ ‘ਚ ਆਰ.ਸੀ.ਬੀ. ਨੇ ਕੇ.ਕੇ.ਆਰ. ਨੂੰ 10 ਦੌੜਾਂ ਨਾਲ ਨੂੰ ਹਰਾਇਆ

ਆਈ.ਪੀ.ਐਲ. ਕ੍ਰਿਕਟ ਮੈਚ ਵਿਚ ਰਾਇਲ ਚੈਲੇਂਜਰਜ਼ ਬੰਗਲੌਰ ਨੇ ਕੱਲ੍ਹ ਰਾਤ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 10 ਦੌੜਾਂ ਨਾਲ ਸ਼ਾਨਦਾਰ ਹਾਰ ਦਾ ਸਵਾਦ ਚਖਾਇਆ। ਬੱਲੇਬਾਜ਼ੀ ਕਰਦਿਆਂ ਬੰਗਲੌਰ ਨੇ 20 ਓਵਰਾਂ ‘ਚ ਕੋਲਕਾਤਾ ਵਿਰੁੱਧ ਨਿਰਧਾਰਤ 213 ਦੌੜਾਂ ਨੂੰ ਚੁਣੌਤੀ ਦਿੱਤੀ।
ਕੈਪਟਨ ਵਿਰਾਟ ਕੋਹਲੀ ਨੇ 58 ਗੇਂਦਾਂ ਵਿਚ 100 ਦੌੜਾਂ ਬਣਾਈਆਂ ਅਤੇ ਮੋਇਨ ਅਲੀ ਨੇ 28 ਗੇਂਦਾਂ ਵਿਚ 66 ਦੌੜਾਂ ਬਣਾ ਕੇ ਮੇਜ਼ਬਾਨੀ ਟੀਮ ਦੇ ਵੱਡੇ ਟੀਚੇ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਦੋਵਾਂ ਦੀ ਕੋਸ਼ਿਸ਼ ਨਾਲ ਆਰ.ਸੀ.ਬੀ. ਆਖਰੀ 10 ਓਵਰਾਂ ‘ਚ 143 ਦੌੜਾਂ ਬਣਾਉਣ ਵਿਚ ਸਫ਼ਲ ਰਿਹਾ।
ਰਾਇਲ ਚੈਲੇਂਜਰਸ ਬੰਗਲੌਰ ਦੀ ਦੂਜੀ ਜਿੱਤ ਨੇ ਟੂਰਨਾਮੈਂਟ ਵਿਚ ਬਰਕਰਾਰ ਰਹਿਣ ਦੀ ਨਵੀਂ ਉਮੀਦ ਦਿੱਤੀ ਜਦਕਿ ਕੇ.ਕੇ.ਆਰ. ਨੂੰ ਇਸ ਸੀਜ਼ਨ ਵਿਚ ਆਪਣਾ ਪੰਜਵੀਂ ਵਾਰ ਨੁਕਸਾਨ ਝੱਲਣਾ ਪਿਆ।